ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਿਆਂ ਦੀ ਸਮੱਗਲਿੰਗ ਲਈ ਪੰਜਾਬ ਦਾ ‘ਸਭ ਤੋਂ ਵੱਧ ਬਦਨਾਮ ਪਿੰਡ’ – ਹਵੇਲੀਆਂ

ਨਸ਼ਿਆਂ ਦੀ ਸਮੱਗਲਿੰਗ ਲਈ ਪੰਜਾਬ ਦਾ ‘ਸਭ ਤੋਂ ਵੱਧ ਬਦਨਾਮ ਪਿੰਡ’ – ਹਵੇਲੀਆਂ

ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਤਰਨ ਤਰਨ ਜ਼ਿਲ੍ਹੇ ਦਾ ਪਿੰਡ ਹਵੇਲੀਆਂ ਕਿਸੇ ਵੇਲੇ ਪਾਕਿਸਤਾਨ ਤੋਂ ਸੋਨਾ ਸਮੱਗਲ ਕਰ ਕੇ ਲਿਆਉਣ ਲਈ ਬਦਨਾਮ ਹੁੰਦਾ ਸੀ ਤੇ ਹੁਣ ਇਹ ਨਸ਼ਿਆਂ ਦੀ ਸਮੱਗਲਿੰਗ ਕਰ ਕੇ ਜਾਣਿਆ ਜਾਂਦਾ ਹੈ। ਇਸ ਪਿੰਡ ਦੀ ਇਹ ਹਾਲਤ ਪਿਛਲੇ ਦੋ ਦਹਾਕਿਆਂ ਤੋਂ ਹੈ।

 

 

ਪਿੰਡ ਹਵੇਲੀਆਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਕੰਡਿਆਲ਼ੀ ਵਾੜ ਦੇ ਬਿਲਕੁਲ ਨਾਲ ਸਥਿਤ ਹੈ ਤੇ ਤਰਨ ਤਾਰਨ ਤੋਂ ਇਹ 40 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਪਿੰਡ ਬੀਤੀ 29 ਜੂਨ ਨੂੰ ਉਦੋਂ ਦੋਬਾਰਾ ਸੁਰਖ਼ੀਆਂ ਵਿੱਚ ਆਇਆ ਸੀ; ਜਦੋਂ ਪਾਕਿਸਤਾਨ ਤੋਂ ਲਿਆਂਦੇ ਗਏ ਲੂਣ ਵਿੱਚ ਲੁਕਾ ਕੇ ਰੱਖੀ 532 ਕਿਲੋਗ੍ਰਾਮ ਹੈਰੋਇਨ ਤੇ 52 ਕਿਲੋਗ੍ਰਾਮ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ।

ਨਸ਼ਿਆਂ ਦੀ ਸਮੱਗਲਿੰਗ ਲਈ ਪੰਜਾਬ ਦਾ ‘ਸਭ ਤੋਂ ਵੱਧ ਬਦਨਾਮ ਪਿੰਡ’ – ਹਵੇਲੀਆਂ

 

ਇਹ ਨਸ਼ੀਲੇ ਪਦਾਰਥ ਮੰਗਵਾਉਣ ਪਿੱਛੇ ਪਿੰਡ ਹਵੇਲੀਆਂ ਦੇ ਹੀ ਕਥਿਤ ਤੌਰ ’ਤੇ ਰਣਜੀਤ ਸਿੰਘ ਉਰਫ਼ ਰਾਣਾ ਨਾਂਅ ਦੇ ਇੱਕ ਵਿਅਕਤੀ ਦਾ ਹੱਥ ਦੱਸਿਆ ਜਾ ਰਿਹਾ ਹੈ। ਰਾਣਾ ਹਾਲੇ ਫੜਿਆ ਨਹੀਂ ਗਿਆ, ਉਹ ਫ਼ਰਾਰ ਹੈ।

 

 

ਹਵੇਲੀਆਂ ਦੇ ਸਰਪੰਚ ਸਰਮੁਖ ਸਿੰਘ ਨੇ ਦੱਸਿਆ ਕਿ ਰਾਣਾ ਤੇ ਉਸ ਦਾ ਪਰਿਵਾਰ ਸੱਤ ਸਾਲ ਪਹਿਲਾਂ ਹੀ ਇਹ ਪਿੰਡ ਛੱਡ ਕੇ ਚਲਾ ਗਿਆ ਸੀ ਤੇ ਸ਼ਾਇਦ ਇਸ ਵੇਲੇ ਅੰਮ੍ਰਿਤਸਰ ਦੇ ਰਾਮਤੀਰਥ ਰੋਡ ਇਲਾਕੇ ਵਿੱਚ ਕਿਤੇ ਰਹਿ ਰਿਹਾ ਹੈ। ਇਸ ਪਰਿਵਾਰ ਦੀ ਡੇਢ ਏਕੜ ਵਾਹੀਯੋਗ ਜ਼ਮੀਨ ਹਾਲੇ ਵੀ ਇੱਥੇ ਕੰਡਿਆਲ਼ੀ ਵਾੜ ਦੇ ਪਾਰ ਪਈ ਹੈ।

 

 

72 ਸਾਲਾ ਪੰਚ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਣਾ ਹੀ ਨਹੀਂ, ਸਗੋਂ ਪਿੰਡ ਦੇ 20 ਫ਼ੀ ਸਦੀ ਹੋਰ ਨਾਗਰਿਕ ਵੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਅਮੀਰ ਹੋ ਕੇ ਹੁਣ ਸ਼ਹਿਰਾਂ ਵਿੱਚ ਜਾ ਕੇ ਵੱਸ ਗਏ ਹਨ।

 

 

ਹੋਰ ਤਾਂ ਹੋਰ ਖ਼ੁਦ ਸਰਪੰਚ ਸਰਮੁਖ ਸਿੰਘ ਉੱਤੇ ਵੀ ਨਸ਼ਿਆਂ ਦਾ ਕਥਿਤ ਕਾਰੋਬਾਰ ਕਰਨ ਦੇ ਤਿੰਨ ਮਾਮਲੇ ਦਰਜ ਰਹੇ ਹਨ; ਜਦ ਕਿ ਉਨ੍ਹਾਂ ਦੇ ਪੁੱਤਰ ਪ੍ਰਭਦੇਵ ਸਿੰਘ ਉੱਤੇ ਵੀ ਅਜਿਹੇ ਪੰਜ ਮਾਮਲੇ ਦਰਜ ਹੋਏ ਸਨ।

 

 

ਸਰਪੰਚ ਸਰਮੁਖ ਸਿੰਘ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਸਰਮੁਖ ਸਿੰਘ ਹੁਰਾਂ ਦੱਸਿਆ ਕਿ ਉਹ ਸਾਰੇ ਤਿੰਨ ਮਾਮਲਿਆਂ ਵਿੱਚੋਂ ਬਰੀ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪੁੱਤਰ ਨੂੰ ਸਿਆਸੀ ਬਦਲਾਖੋਰੀ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਉੱਤੇ ਝੂਠੇ ਪੁਲਿਸ ਕੇਸਾਂ ਵਿੱਚ ਫਸਾਇਆ ਗਿਆ ਸੀ।

 

 

ਪਿਛਲੇ ਛੇ ਵਰਿ੍ਹਆਂ ਦੌਰਾਨ ਇਸ ਪਿੰਡ ਦੇ 48 ਨਿਵਾਸੀਆਂ ਵਿਰੁੱਧ ਨਸ਼ਿਆਂ ਦੀ ਸਮੱਗਲਿੰਗ ਦੇ 105 ਮਾਮਲੇ ਦਰਜ ਹੋ ਚੁੱਕੇ ਹਨ। ਪੰਜਾਬ ਵਿੱਚ ਹੋਰ ਕਿਸੇ ਪਿੰਡ ਦੇ ਨਾਗਰਿਕਾਂ ਉੱਤੇ ਨਸ਼ਿਆਂ ਦੇ ਅਜਿਹੇ ਮਾਮਲੇ ਦਰਜ ਨਹੀਂ ਹੋਏ। ਪਿਛਲੇ ਇੱਕ ਦਹਾਕੇ ਦੌਰਾਨ ਹਵੇਲੀਆਂ ਦੇ 100 ਨਾਗਰਿਕਾਂ ਵਿਰੁੱਧ NDPS ਮਾਮਲੇ ਦਰਜ ਹੋ ਚੁੱਕੇ ਹਨ।

 

 

ਇਸ ਪਿੰਡ ਦੀ ਆਬਾਦੀ 1,000 ਦੇ ਲਗਭਗ ਹੈ ਤੇ ਇੱਥੇ 150 ਪਰਿਵਾਰ ਵੱਸਦੇ ਹਨ। ਦੋ–ਤਿਹਾਈ ਆਬਾਦੀ ਜੱਟ–ਸਿੱਖਾਂ ਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Village Havelian has a stigma of Drugs Smuggling