ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਪਿੰਡ ਬਣਨਗੇ ‘ਸਮਾਰਟ’, ਬਜਟ ’ਚ ਰੱਖੇ 2600 ਕਰੋੜ

ਸਮਾਰਟ ਪਿੰਡ ਦਾ ਇੱਕ ਨਮੂਨਾ

ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਲਈ ਬੁਨਿਆਦੀ ਢਾਂਚੇ ਦਾ ਪੱਧਰ ਸ਼ਹਿਰਾਂ ਵਿਚ ਰਹਿਣ ਵਾਲਿਆਂ ਨਾਲੋਂ ਪੱਛੜਿਆ ਹੈ ਅਤੇ ਹਰ ਵਧਦੇ ਵਰ੍ਹੇ ਨਾਲ ਇਹ ਦਿਹਾਤੀ-ਸ਼ਹਿਰੀ ਵਕਫ਼ਾ ਵਧਦਾ ਜਾ ਰਿਹਾ ਹੈ। ਅਸੀਂ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਅਤੇ ਬਿਹਤਰ ਸੁਵਿਧਾਵਾਂ ਮੁਹੱਈਆ ਕਰਕੇ ਇਸ ਵਕਫ਼ੇ ਨੂੰ ਘਟਾਉਣ ਦੀ ਇੱਛਾ ਰੱਖਦੇ ਹਾਂ।

 

 

ਇਸ ਮੰਤਵ ਲਈ ਇਸ ਸਾਲ ਦੌਰਾਨ ਕਨਵਰਜੈਂਸ ਕਰਕੇ 2600 ਕਰੋੜ ਰੁਪਏ ਦੀ ਰਕਮ ਨਾਲ ਨਵੀਂ ਸਕੀਮ ‘ਸਮਾਰਟ ਪਿੰਡ ਮੁਹਿੰਮ` (ਸਮਾਰਟ ਵਿਲੇਜ ਕੈਂਪੇਨ) ਲਾਗੂ ਕੀਤੀ ਜਾਵੇਗੀ।

 

 

ਅਜਿਹੀਆਂ ਪੰਚਾਇਤਾਂ ਜਿਹੜੀਆਂ ਸਮਾਰਟ ਵਿਲੇਜ ਕੈਂਪੇਨ ਵਿਚ ਵਧੀਆ ਕੰਮ ਕਰਨਗੀਆਂ ਉਨ੍ਹਾਂ ਨੂੰ ਪੁਰਸਕਾਰ ਵੀ ਦਿੱਤਾ ਜਾਵੇਗਾ। ਇਸ ਮੰਤਵ ਲਈ ਸਾਲ 2019-20 ਵਿਚ 5 ਕਰੋੜ ਰੁਪਏ ਦਾ ਰਾਖਵਾਂਕਰਨ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab villages be Smart allocated Rs 2600 Crore