ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਭਲਕੇ ਹੋਣਗੀਆਂ ਪੰਜਾਬ ਵਾਲੀਬਾਲ ਤੇ ਚੈੱਸ ਟੀਮਾਂ ਦੀ ਟਰਾਇਲ-ਚੋਣ

ਪੰਜਾਬ ਦੀ ਵਾਲੀਬਾਲ (ਮੈਨ/ਵੂਮੈਨ) ਅਤੇ ਚੈਸ ਦੀਆਂ ਟੀਮਾਂ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 29 ਜਨਵਰੀ ਨੂੰ ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ (ਮੈਨ/ਵੂਮੈਨ) ਅਤੇ ਆਲ ਇੰਡੀਆ ਸਿਵਲ ਸਰਵਿਸਿਜ਼ ਚੈੱਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਕਰਵਾਈ ਜਾ ਰਹੀ ਹੈ

 

ਇਸ ਸਬੰਧੀ ਅੱਜ ਇਥੇ ਖੇਡ ਵਿਭਾਗ ਦੇ ਡਾਇਰੈਕਟਰ ਸ਼੍ਰੀ ਸੰਜੇ ਪੋਪਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਰਾਂਚੀ (ਝਾਰਖੰਡ) ਵਿਖੇ 20 ਫਰਵਰੀ 2020 ਤੋਂ 25 ਫਰਵਰੀ 2020 ਤੱਕ ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ (ਮੈਨ/ਵੂਮੈਨ) ਟੂਰਨਾਮੈਂਟ ਅਤੇ 20 ਫਰਵਰੀ 2020 ਤੋਂ 28 ਫਰਵਰੀ 2020 ਤੱਕ ਆਲ ਇੰਡੀਆ ਸਿਵਲ ਸਰਵਿਸਿਜ਼ ਚੈੱਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ

 

ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਸਤੇ ਪੰਜਾਬ ਦੀ ਵਾਲੀਬਾਲ (ਮੈਨ/ਵੂਮੈਨ) ਅਤੇ ਚੈੱਸ ਦੀਆਂ ਟੀਮਾਂ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 29 ਜਨਵਰੀ 2020 ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ

 

ਸ਼੍ਰੀ ਪੋਪਲੀ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ (ਰੈਗੂਲਰ ਸਰਕਾਰੀ ਮੁਲਾਜ਼ਮ) ਆਪੋ-ਆਪਣੇ ਵਿਭਾਗਾਂ ਐਨ..ਸੀ.( ਇਤਰਾਜ਼ਹੀਣਤਾ) ਪ੍ਰਾਪਤ ਕਰ ਕੇ ਟਰਾਇਲਾਂ ਵਿੱਚ ਭਾਗ ਲੈਣ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab volleyball and chess teams to be selected tomorrow in Ludhiana