ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਚਾਰ ਹਲਕਿਆਂ ਦੇ ਵੋਟਰ ਇੰਝ ਲੱਭਣ ਆਪਣੀ ਵੋਟ ਤੇ ਪੋਲਿੰਗ ਬੂਥ

ਪੰਜਾਬ ਦੇ ਚਾਰ ਹਲਕਿਆਂ ਦੇ ਵੋਟਰ ਇੰਝ ਲੱਭਣ ਆਪਣੀ ਵੋਟ ਤੇ ਪੋਲਿੰਗ ਬੂਥ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ – ਦਾਖਾ, ਜਲਾਲਾਬਾਦ, ਮੁਕੇਰੀਆਂ ਤੇ ਫ਼ਗਵਾੜਾ ’ਚ ਜ਼ਿਮਨੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਭਲਕੇ ਸੋਮਵਾਰ 21 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਣਾ ਤੈਅ ਹੈ। ਕਈ ਵਾਰ ਆਮ ਵੋਟਰ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਸ ਦਾ ਵੋਟ ਨੰਬਰ ਕੀ ਹੈ ਤੇ ਉਸ ਨੇ ਕਿਹੜੇ ਪੋਲਿੰਗ ਬੂਥ ਉੱਤੇ ਜਾ ਕੇ ’ਤੇ ਜਾ ਕੇ ਵੋਟ ਪਾਉਣੀ ਹੈ।

 

 

ਇੰਟਰਨੈੱਟ ਦੇ ਇਸ ਆੱਨਲਾਈਨ ਜੁੱਗ ਵਿੱਚ ਹੁਣ ਇਹ ਸਭ ਲੱਭਣਾ ਬਿਲਕੁਲ ਵੀ ਔਖਾ ਨਹੀਂ ਹੈ। ਭਾਰਤੀ ਚੋਣ ਕਮਿਸ਼ਨ ਨੇ ਇਸ ਲਈ ਬਹੁਤ ਵਾਜਬ ਤੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ। ਇਸ ਲਈ ਤੁਹਾਨੂੰ ਆਪਣੇ ਸੂਬੇ ਪੰਜਾਬ ਦੇ ਚੋਣ ਕਮਿਸ਼ਨ ਦੀ ਖ਼ਾਸ ਵੈੱਬਸਾਈਟ http://ceopunjab.nic.in/English/home.aspx ਉੱਤੇ ਜਾਣਾ ਹੋਵੇਗਾ।

 

 

ਇਸ ਤੋਂ ਬਾਅਦ ਤੁਹਾਨੂੰ ਖੱਬੇ ਪਾਸੇ Electoral Rolls (ਵੋਟਰ ਸੂਚੀਆਂ) ਉੱਤੇ ਕਲਿੱਕ ਕਰਨਾ ਹੋਵੇਗਾ। ਫਿਰ ਤੁਹਾਨੂੰ ਕਈ ਵਿਕਲਪ ਵਿਖਾਈ ਦੇਣਗੇ। ਸਭ ਤੋਂ ਉੱਤੇ Photo Electoral Roll (ਫ਼ੋਟੋ ਵੋਟਰ ਸੂਚੀ) ਉੱਤੇ ਕਲਿੱਕ ਕਰਨਾ ਹੋਵੇਗਾ। ਤੁਹਾਡੇ ਅੱਗੇ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਨਕਸ਼ੇ ਦੀ ਤਸਵੀਰ ਆ ਜਾਵੇਗੀ।

 

 

ਉਨ੍ਹਾਂ ’ਚੋਂ ਅੱਗੇ ਤੁਹਾਨੂੰ ਆਪਣੇ ਜ਼ਿਲ੍ਹੇ ਉੱਤੇ ਕਲਿੱਕ ਕਰਨਾ ਹੋਵੇਗਾ। ਅੱਗੇ ਤੁਹਾਡੇ ਸਾਹਮਣੇ ਜ਼ਿਲ੍ਹੇ ਦੇ ਸਾਰੇ ਵਿਧਾਨ ਹਲਕਿਆਂ ਦੇ ਨਕਸ਼ੇ ਉਜਾਗਰ ਹੋ ਜਾਣਗੇ। ਤਦ ਤੁਹਾਨੂੰ ਆਪਣੇ ਹਲਕੇ ਉੱਤੇ ਕਲਿੱਕ ਕਰਨਾ ਹੋਵੇਗਾ।

 

 

ਤਦ ਤੁਹਾਡੇ ਸਾਹਮਣੇ ਤੁਹਾਡੇ ਵਿਧਾਨ ਸਭਾ ਹਲਕੇ ਦੇ ਸਾਰੀਆਂ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੇ ਨਾਂਅ/ਪਤੇ ਅਤੇ ਵੋਟਰ ਸੂਚੀਆਂ ਖੁੱਲ੍ਹ ਜਾਣਗੀਆਂ।

 

 

ਤੁਹਾਡੇ ਪੋਲਿੰਗ ਸਟੇਸ਼ਨ ਦੇ ਬਿਲਕੁਲ ਸਾਹਮਣੇ ਖੱਬੇ ਹੱਥ Voter List (ਵੋਟਰ ਸੂਚੀ) ਲਿਖਿਆ ਹੋਵੇਗਾ। ਉਸ ਉੱਤੇ ਕਲਿੱਕ ਕਰੋ ਤਾਂ ਅੱਗੇ ਖਾਨੇ ਵਿੱਚ ਤੁਹਾਨੂੰ ਕੈਪਚਾ ਭਰਨਾ ਹੋਵੇਗਾ। ਜਿਹੜੇ ਵੀ ਅੰਗਰੇਜ਼ੀ ਦੇ ਅੱਖਰ ਤੁਹਾਨੂੰ ਦਿਸਦੇ ਹੋਣਗੇ, ਸਾਹਮਣੇ ਵਾਲੀ ਡੱਬੀ ਵਿੱਚ ਉਹੀ ਭਰਨੇ ਹੋਣਗੇ। ਤਦ ਉਸ ਪੋਲਿੰਗ ਬੂਥ ਦੀ ਪੂਰੀ ਵੋਟਰ ਸੂਚੀ ਖੁੱਲ੍ਹ ਜਾਵੇਗੀ।

 

 

ਇਹ ਕੈਪਚਾ ਇਸ ਲਈ ਦਿੱਤਾ ਜਾਂਦਾ ਹੈ ਕਿ ਕਿਤੇ ਕੋਈ ਰੋਬੋਟ ਜਾਂ ਮਸ਼ੀਨ ਜਾਂ ਕੋਈ ਕੰਪਿਊਟਰ ਆਪਣੇ–ਆਪ ਉਸ ਨੂੰ ਨਾ ਖੋਲ੍ਹ ਰਿਹਾ ਹੋਵੇ। ਇਸ ਵੋਟਰ ਸੂਚੀ ਵਿੱਚ ਤਸਵੀਰਾਂ ਨਹੀਂ ਦਿੱਤੀਆਂ ਜਾਂਦੀਆਂ ਕਿ ਤਾਂ ਜੋ ਕੋਈ ਆਨਲਾਈਨ ਤਸਵੀਰਾਂ ਚੋਰੀ ਕਰ ਕੇ ਕੋਈ ਜਾਅਲੀ ਸ਼ਨਾਖ਼ਤੀ ਕਾਰਡ ਨਾ ਬਣਾ ਸਕੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Voters should Find this way their vote and Polling Booth