ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਬਣੇਗਾ ਭਾਰਤ ਦਾ ਬਾਸਕੇਟਬਾਲ–ਧੁਰਾ

ਪੰਜਾਬ ਬਣੇਗਾ ਭਾਰਤ ਦਾ ਬਾਸਕੇਟਬਾਲ–ਧੁਰਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਹੁਣ ਭਾਰਤ ਦਾ ਬਾਸਕੇਟਬਾਲ ਧੁਰਾ ਬਣੇਗਾ।

 

 

ਮੁੱਖ ਮੰਤਰੀ ਨੇ ਆਪਣੇ ਇੱਕ ਟਵੀਟ ਰਾਹੀਂ ਦੱਸਿਆ ਹੈ ਕਿ ਉਹ FIBA ਬਾਸਕੇਟਬਾਲ ਵਰਲਡ ਕੱਪ 2019 ਖੇਡਣ ਲਈ ਐਮਸਟਰਡਮ ਜਾ ਰਹੀ ਭਾਰਤ ਦੀ ਟੀਮ ਦੇ ਖਿਡਾਰੀਆਂ ਨੂੰ ਮਿਲੇ ਤੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ।

 

 

ਕੈਪਟਨ ਨੇ ਆਪਣੇ ਟਵੀਟ ਵਿੱਚ ਇਹ ਵੀ ਦੱਸਿਆ ਕਿ ਇਸ ਵਾਰ ਭਾਰਤ ਦੀ ਬਾਸਕੇਟਬਾਲ ਟੀਮ ਵਿੱਚ ਪੰਜਾਬ ਪੁਲਿਸ ਦਾ ਵੀ ਇੱਕ ਖਿਡਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਭਾਰਤ ਦਾ ਬਾਸਕੇਟਬਾਲ–ਧੁਰਾ ਬਣਾਉਣ ਲਈ ਕੰਮ ਕੀਤਾ ਜਾਵੇਗਾ।

 

 

ਭਾਰਤ ’ਚ ਰਾਸ਼ਟਰੀ ਪੱਧਰ ਦਾ ਪਹਿਲਾ ਬਾਸਕੇਟਬਾਲ ਟੂਰਨਾਮੈਂਟ 1934 ’ਚ ਕਰਵਾਇਆ ਗਿਆ ਸੀ। ਭਾਰਤ ਦੀ ਰਾਸ਼ਟਰੀ ਬਾਸਕੇਟਬਾਲ ਟੀਮ 1936 ’ਚ FIBA ਦੀ ਮੈਂਬਰ ਬਣ ਗਈ ਸੀ। ਬਾਸਕੇਟਬਾਲ ਫ਼ੈਡਰੇਸ਼ਨ ਆਫ਼ ਇੰਡੀਆ ਦੀ ਸਥਾਪਨਾ 1950 ’ਚ ਹੋਈ ਸੀ। ਇਸ ਦੇ ਮੌਜੂਦਾ ਮੁਖੀ ਆਰ.ਐੱਸ. ਗਿੱਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab will become India s Basketball hub