ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ ਪੰਜਾਬ ਦੀ ਟੀਮ

ਚੰਡੀਗੜ੍ਹ ਦੇ ਖੇਡ ਕੰਪਲੈਕਸ ਸੈਕਟਰ-46 ਵਿੱਚ 11 ਤੋਂ 14 ਮਾਰਚ 2020 ਤੱਕ ਹੋਣ ਵਾਲੀ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਮੀਟ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਭਾਗ ਲਵੇਗੀ। ਟੀਮ ਦੀ ਚੋਣ ਲਈ ਪੰਜਾਬ ਖੇਡ ਵਿਭਾਗ 28 ਫਰਵਰੀ 2020 ਨੂੰ ਟਰਾਇਲ ਲਿਆ ਜਾਵੇਗਾ।

 

ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸੰਜੈ ਪੋਪਲੀ ਨੇ ਦੱਸਿਆ ਕਿ ‘ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ’ ਵੱਲੋਂ ਇਹ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀ ਟੀਮ ਭਾਗ ਲਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ ਦੀ ਚੋਣ ਲਈ ਟਰਾਇਲ 28 ਫਰਵਰੀ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ।

 

ਸ੍ਰੀ ਪੋਪਲੀ ਨੇ ਦੱਸਿਆ ਕਿ ਇੱਛੁਕ ਖਿਡਾਰੀ (ਸਰਕਾਰੀ ਮੁਲਾਜ਼ਮ ਰੈਗੂਲਰ) ਇਸ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਸਕਦੇ ਹਨ। ਉਹ ਆਪਣੇ ਵਿਭਾਗਾਂ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕਰਨ ਮਗਰੋਂ ਚੋਣ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab will dispatch its squad for All India Athletics Championship Selection trials on February 28