ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਪਰਾਲ਼ੀ ਤੋਂ ਬਣੇਗਾ ਬਾਇਓ-ਈਥੇਨੌਲ

ਪੰਜਾਬ `ਚ ਪਰਾਲ਼ੀ ਤੋਂ ਬਣੇਗਾ ਬਾਇਓ-ਈਥੇਨੌਲ

ਪਰਾਲੀ ਦੀ ਸਮੱਸਿਆ ਦੇ ਨਿਬੇੜੇ ਅਤੇ ਸਨਅਤੀਕਰਨ ਲਈ ਉਸਾਰੂ ਮਾਹੌਲ ਸਿਰਜਣ ਵਾਸਤੇ ਪੰਜਾਬ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਪਰਾਲੀ ਤੋਂ ਬਾਇਓ-ਏਥੇਨੌਲ ਪ੍ਰਾਜੈਕਟ ਲਾਉਣ ਦਾ ਫੈਸਲਾ ਕੀਤਾ ਹੈ। ਇਸ ਪ੍ਰਾਜੈਕਟ ਲਈ ਅੱਜ ਮੈਸਰਜ਼ ਐਸ.ਏ.ਬੀ. ਇੰਡਸਟਰੀਜ ਲਿਮਟਿਡ ਨਾਲ ਸਮਝੌਤੇ `ਤੇ ਸਹੀ ਪਾਈ ਗਈ।

ਪੰਜਾਬ ਦੇ ਉਦਯੋਗ ਦੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 719 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਵਾਲਾ ਇਹ ਪ੍ਰਾਜੈਕਟ ਪਰਾਲੀ ਤੋਂ 25000 ਟੀ.ਪੀ.ਏ. 2ਜੀ ਬਾਇਓ-ਏਥੇਨੌਲ ਪੈਦਾ ਕਰੇਗਾ। ਉਨਾਂ ਦੱਸਿਆ ਕਿ ਸੰਗਰੂਰ ਵਿੱਚ ਲੱਗਣ ਵਾਲਾ ਇਹ ਪ੍ਰਾਜੈਕਟ ਨਾ ਸਿਰਫ਼ ਨਿਵੇਸ਼ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ ਸਗੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸਮੱਸਿਆ ਨਾਲ ਨਜਿੱਠਣ `ਚ ਵੀ ਮਦਦਗਾਰ ਹੋਵੇਗਾ। 

ਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਕੁੱਝ ਸਰਵੇਖਣਾਂ ਅਨੁਸਾਰ ਸਲਾਨਾ 120-160 ਮਿਲੀਅਨ ਮੀਟਰਿਕ ਟਨ ਫਸਲਾਂ ਦੀ ਰਹਿੰਦ-ਖੂੰਹਦ ਨਿਕਲਦੀ ਹੈ। ਉਨਾਂ ਦੱਸਿਆ ਕਿ ਜੇਕਰ ਇਸ ਨੂੰ ਏਥੇਨੌਲ `ਚ ਬਦਲਿਆ ਜਾਵੇ ਤਾਂ ਸਲਾਨਾ 3 ਹਜ਼ਾਰ ਕਰੋੜ ਲੀਟਰ ਏਥੇਨੌਲ ਪੈਦਾ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਵਾਧੂ ਰਹਿੰਦ-ਖੂੰਹਦ, ਜਿਸ ਵਿਚ ਸੈਲੂਲੌਜ਼ਿਕ ਅਤੇ ਲਿਗਨੋਸੈਲੂਲੌਜ਼ਿਕ ਤੱਤ ਹੁੰਦਾ ਹੈ, ਨੂੰ ਆਧੁਨਿਕ ਪੀੜੀ ਦੀ ਤਕਨਾਲੋਜੀ ਵਰਤ ਕੇ ਏਥੇਨੌਲ ਵਿੱਚ ਬਦਲਿਆ ਜਾ ਸਕਦਾ ਹੈ।

ਸ੍ਰੀ ਅਰੋੜਾ ਨੇ ਦੱਸਿਆ ਕਿ ਦੇਸ਼ ਵਿੱਚ ਜੈਵਿਕ ਬਾਲਣ ਨੂੰ ਉਤਸ਼ਾਹਿਤ ਕਰਨ ਲਈ ਪੈਟਰੌਲੀਅਮ ਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ ਨੇ ਜੈਵਿਕ ਬਾਲਣ ਬਾਰੇ ਕੌਮੀ ਨੀਤੀ-2018 ਬਣਾਈ ਹੈ, ਇਸ ਨੀਤੀ ਦਾ ਮੰਤਵ ਟਰਾਂਸਪੋਟੇਸ਼ਨ ਖੇਤਰ ਤੇ ਊਰਜਾ ਖੇਤਰ ਵਿੱਚ ਜੈਵਿਕ ਬਾਲਣਾਂ ਦੀ ਵਰਤੋਂ ਨੂੰ ਵਧਾਉਣਾ ਹੈ। 

ਉਨਾਂ ਦੱਸਿਆ ਕਿ ਭਾਰਤ ਵਿੱਚ ਜੈਵਿਕ ਬਾਲਣ ਇਸ ਪੱਖੋਂ ਵੀ ਮਹੱਤਵਪੂਰਨ ਹਨ ਕਿਉਂਕਿ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਦਰਾਮਦ ਘਟਉਣ, ਰੁਜ਼ਗਾਰ ਪੈਦਾ ਕਰਨ ਅਤੇ ਕੂੜੇ ਨੂੰ ਸੰਪਦਾ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ `ਮੇਕ ਇਨ ਇੰਡੀਆ`, `ਸਵੱਛ ਭਾਰਤ ਅਭਿਆਨ`, `ਸਕਿੱਲ ਡਿਵੈਲਪਮੈਂਟ` ਅਤੇ ਹੋਰ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਫਸਲ ਦੀ ਵਾਢੀ ਤੋਂ ਬਾਅਦ ਬਚਦੀ ਰਹਿੰਦ-ਖੂੰਹਦ ਨੂੰ ਕਿਸਾਨ ਖੇਤਾਂ ਵਿੱਚ ਹੀ ਸਾੜ ਦਿੰਦੇ ਹਨ, ਜਿਸ ਨਾਲ ਪ੍ਰਦੂਸ਼ਣ ਵਧਦਾ ਹੈ ਅਤੇ ਸਿਹਤ ਲਈ ਖ਼ਤਰੇ ਪੈਦਾ ਹੁੰਦੇ ਹਨ। ਇਸ ਸਮੱਸਿਆ ਦੇ ਖਾਤਮੇ ਲਈ ਰਹਿੰਦ-ਖੂੰਹਦ ਦੇ ਵਿਗਿਆਨਕ ਢੰਗ ਨਾਲ ਨਿਬੇੜੇ ਦੀ ਬੇਹੱਦ ਲੋੜ ਹੈ। ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਨੀਤੀ ਦੀ ਤਰਜ਼ `ਤੇ ਪਰਾਲੀ ਤੋਂ ਬਾਇਓ-ਏਥੇਨੌਲ ਅਤੇ ਬਾਇਓ ਗੈਸ ਪੈਦਾ ਕਰਨ ਵਾਲੇ ਸਨਅਤੀ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਫਹਿਤਗੜ ਸਾਹਿਬ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਨਾਗਰਾ, ਬਸੀ ਪਠਾਣਾਂ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ. ਪੀ., ਸ੍ਰੀ ਆਰ. ਕੇ. ਵਰਮਾ, ਪ੍ਰਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ, ਸ੍ਰੀ ਰਜਤ ਅਗਰਵਾਲ, ਸੀ.ਈ.ਓ., ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ, ਸ. ਡੀ.ਪੀ.ਐਸ. ਖਰਬੰਦਾ, ਡਾਇਰੈਕਟਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ, ਸ੍ਰੀ ਆਰ.ਕੇ ਗਰਗ, ਸੀ.ਐਮ.ਡੀ., ਸੈਬ ਇੰਡਸਟਰੀਜ਼ ਲਿਮਟਿਡ, ਪੰਜਾਬ, ਸ੍ਰੀ ਸੰਦੀਪ ਸ਼ਰਮਾ, ਸੀਨੀਅਰ ਐਗਜੀਕਿਊਟਿਵ ਡਾਇਰੈਕਟਰ, ਸੈਬ ਇੰਡਸਟਰੀਜ਼ ਲਿਮਟਿਡ, ਪੰਜਾਬ ਆਦਿ ਹਾਜ਼ਰ ਸਨ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB WILL PRODUCE BIO ETHANOL FROM PADDY STRAW