ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਦੀ ਤਰਜ਼ 'ਤੇ ਪੰਜਾਬ ਵੀ ਵਰਤੇਗਾ ਥਰਮਲ ਇਮੇਜਿੰਗ, ਟਰੈਪ ਕੈਮਰੇ ਤੇ ਡਰੋਨ

ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਬਚਾਅ ਲਈ 'ਫਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ' ਅਪਣਾਇਆ ਜਾਵੇਗਾ। ਇਸ ਨਵੀਂ ਪ੍ਰਣਾਲੀ ਤਹਿਤ ਜੰਗਲਾਂ 'ਚ ਥਰਮਲ ਇਮੇਜਿੰਗ ਕੈਮਰੇ, ਟਰੈਪ ਕੈਮਰੇ ਅਤੇ ਡਰੋਨਾਂ ਦੀ ਮਦਦ ਲਈ ਜਾਵੇਗੀ।

 

 

ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਅਤੇ ਇੱਕ ਪੇਸ਼ਕਾਰੀ ਵੇਖਣ ਉਪਰੰਤ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ।

 

 

ਉਨ੍ਹਾਂ ਦੱਸਿਆ ਕਿ ਰਾਜਸਥਾਨ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ 'ਫਾਰੈਸਟ ਐਂਡ ਵਾਈਲਡ ਲਾਈਫ਼ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ' ਨੂੰ ਅਪਣਾਉਣ ਲਈ ਸਰਵੇਖਣ ਕਰ ਰਹੀ ਹੈ ਅਤੇ ਜਲਦ ਹੀ ਜੰਗਲਾਤ ਵਿਭਾਗ ਦੀ ਇੱਕ ਸੀਨੀਅਰ ਅਧਿਕਾਰੀਆਂ ਦੀ ਟੀਮ ਰਾਜਸਥਾਨ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਦੌਰਾ ਕਰਨ ਵਾਲੀ ਟੀਮ ਦੀ ਰਿਪੋਰਟ ਅਨੁਸਾਰ ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ।

 

 

ਸ. ਧਰਮਸੋਤ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾ ਕੇ ਪ੍ਰਭਾਵੀ ਢੰਗ ਨਾਲ ਜੰਗਲਾਂ ਤੋਂ ਕੀਮਤੀ ਲੱਕੜ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਰਾਹੀਂ ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਜੰਗਲਾਂ ਨੂੰ ਅੱਗ ਤੋਂ ਬਚਾਇਆ ਵੀ ਜਾ ਸਕੇਗਾ।

 

ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਨਾਲ ਜੰਗਲਾਤ ਵਿਭਾਗ ਵੱਲੋਂ ਖਾਲੀ ਕਰਵਾਈਆਂ ਗਈਆਂ ਨਜਾਇਜ਼ ਕਬਜੇ ਵਾਲੀਆਂ ਥਾਵਾਂ, ਨਵੀਂਆਂ ਪਲਾਂਟੇਸ਼ਨਾਂ, ਵਿਭਾਗ ਦੀਆਂ ਖਾਲੀ ਪਈਆਂ ਥਾਵਾਂ 'ਤੇ ਕੀਤੀ ਗਈ ਪਲਾਂਟੇਸ਼ਨ 'ਤੇ ਨਿਗਰਾਨੀ ਵੀ ਰੱਖੀ ਜਾ ਸਕੇਗੀ।

 

 

ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਨਵੀਂ ਤਕਨੀਕ ਨਾਲ ਜੰਗਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣ, ਕੀਮਤੀ ਦਰਖ਼ਤਾਂ ਦੀ ਚੋਰੀ ਦੀਆਂ ਗਤੀਵਿਧੀਆਂ ਨੂੰ ਰੋਕਣ, ਪੌਦਿਆਂ ਦਾ ਵਿਕਾਸ ਅਤੇ ਜੰਗਲੀ ਜੀਵਾਂ ਦਾ ਸ਼ਿਕਾਰ ਤੋਂ ਬਚਾਅ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਿਸਟਮ ਇੱਕ ਕੇਂਦਰੀ ਕੰਟਰੋਲ ਸਿਸਟਮ ਤਹਿਤ ਕੰਮ ਕਰੇਗਾ ਅਤੇ ਸਮੁੱਚੀਆਂ ਰਿਪੋਰਟਾਂ ਇੱਕ ਨਿਰਧਾਰਿਤ ਪੋਰਟਲ 'ਤੇ ਭੇਜੇਗਾ।

 

ਉਨ੍ਹਾਂ ਕਿਹਾ ਕਿ ਇਹ ਸਿਸਟਮ ਜਿੱਥੇ ਵਿਭਾਗ ਦੀ ਕਾਰਜ-ਕੁਸ਼ਲਤਾ 'ਚ ਵਾਧਾ ਕਰੇਗਾ, ਉੱਥੇ ਹੀ ਗੈਰ-ਕਾਨੂੰਨੀ ਗਤੀਗਿਧੀਆਂ ਨੂੰ ਰੋਕਣ ਅਤੇ ਜਲਦ ਕਾਰਵਾਈ ਕਰਨ 'ਚ ਵੀ ਮਦਦਗਾਰ ਸਿੱਧ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab will use thermal imaging trap cameras and drones on Rajasthan s lines