ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਔਰਤਾਂ ਨਾਲ ਵਧੀਕੀਆਂ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਮਹਿਲਾ ਕਮਿਸ਼ਨ ਹੋਇਆ ਸਖ਼ਤ

ਪੰਜਾਬ `ਚ ਔਰਤਾਂ ਨਾਲ ਵਧੀਕੀਆਂ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਮਹਿਲਾ ਕਮਿਸ਼ਨ ਹੋਇਆ ਸਖ਼ਤ

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਨਾਲ ਵਧੀਕੀਆਂ ਦੇ 27 ਮਾਮਲਿਆਂ `ਚ ਉਨ੍ਹਾਂ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਹੜੇ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਕਦੇ ਕਮਿਸ਼ਨ ਸਾਹਵੇਂ ਪੇਸ਼ ਹੀ ਨਹੀਂ ਹੋਏ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਸ ਕਮਿਸ਼ਨ ਕੋਲ ਇੱਕ ਦੀਵਾਨੀ ਅਦਾਲਤ ਵਾਲੀਆਂ ਸਾਰੀਆਂ ਤਾਕਤਾਂ ਹੰੁਦੀਆਂ ਹਨ।


‘ਹਿੰਦੁਸਤਾਨ ਟਾਈਮਜ਼` ਨੇ ਅਜਿਹੇ ਇੱਕ ਮਾਮਲੇ ਨੂੰ ਘੋਖਿਆ; ਜਿਸ ਵਿੱਚ ਪਟਿਆਲਾ ਦੀ 22 ਸਾਲਾ ਔਰਤ ਨੂੰ ਉਸ ਦੇ ਪਤੀ ਨੇ ਨਵੰਬਰ 2017 `ਚ ਹੋਏ ਵਿਆਹ ਤੋਂ ਛੇਤੀ ਬਾਅਦ ਸਿਰਫ਼ ਇਸ ਲਈ ਛੱਡ ਦਿੱਤਾ ਸੀ ਕਿਉਂਕਿ ਅੱਗ ਨਾਲ ਸੜਨ ਕਾਰਨ ਉਸ ਦਾ ਚਿਹਰਾ ਕੁਝ ਵਿਗੜ ਗਿਆ ਸੀ। ਉਸ ਔਰਤ ਨੂੰ ਆਖਿਆ ਗਿਆ ਕਿ ਉਸ ਦੇ ਰਵੱਈਏ ਕਾਰਨ ਉਸ ਦਾ ਚਿਹਰਾ ਇੰਝ ਸੜ ਗਿਆ ਹੈ; ਜਦ ਕਿ ਉਹ ਮਹਿਜ਼ ਇੱਕ ਹਾਦਸਾ ਸੀ ਤੇ ਉਸ ਵਿੱਚ ਔਰਤ ਦਾ ਆਪਣਾ ਕੋਈ ਕਸੂਰ ਨਹੀਂ ਸੀ। ਹੋਰ ਤਾਂ ਹੋਰ, ਉਸ ਦੇ ਪਤੀ ਨੇ ਉਸ ਤੋਂ ਤਲਾਕ ਮੰਗਿਆ ਤੇ ਇਹ ਵੀ ਮੰਗ ਰੱਖੀ ਕਿ ਉਹ ਹੁਣ ਉਸ ਦਾ ਵਿਆਹ ਆਪਣੀ 14 ਸਾਲਾ ਨਾਬਾਲਗ਼ ਭੈਣ ਨਾਲ ਕਰਵਾ ਦੇਵੇ।


ਪੀੜਤ ਔਰਤ ਨੇ ਦੱਸਿਆ ਕਿ ਮੰਗਣੀ ਤੋਂ ਬਾਅਦ ਵਿਆਹ ਤੋਂ ਸਿਰਫ਼ ਇੱਕ ਮਹੀਨਾ ਪਹਿਲਾਂ ਉਸ ਦਾ ਅੱਧਾ ਚਿਹਰਾ ਸੜ ਗਿਆ ਸੀ, ਜਦੋਂ ਉਹ ਅੰਗੀਠੀ `ਤੇ ਰੋਟੀਆਂ ਸੇਕ ਰਹੀ ਸੀ। ਵਿਆਹ ਤੋਂ ਬਾਅਦ ਉਸ ਦੀ ਸੱਤ ਤੇ ਨਣਦਾਂ ਨੇ ਉਸ ਨੂੰ ਤਾਹਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਦਾਜ ਮੰਗਣ ਲੱਗੀਆਂ। ਉਸ ਨੇ ਦੱਸਿਆ,‘‘ਜਦੋਂ ਮੈਂ ਪਤੀ ਦੀ ਆਪਣੀ ਛੋਟੀ ਨਾਬਾਲਗ਼ ਭੈਣ ਨਾਲ ਵਿਆਹ ਦੀ ਮੰਗ ਠੁਕਰਾ ਦਿੱਤੀ, ਤਾਂ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।``


ਅੱਜ ਪਟਿਆਲਾ ਦੀ ਉਹ ਪੀੜਤ ਔਰਤ ਆਪਣੀ ਮਾਂ ਨਾਲ ਮਹਿਲਾ ਕਮਿਸ਼ਨ `ਚ ਮੌਜੂਦ ਸੀ। ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ `ਚ ਰਹਿੰਦੇ ਇੱਕ ਅਧਿਆਪਕ ਨੇ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਸਾਹਵੇਂ ਪੇਸ਼ ਹੋਣ ਦੀ ਸਲਾਹ ਦਿੱਤੀ ਸੀ।


ਇਸ ਮਾਮਲੇ `ਚ ਪੰਜਾਬ ਦੇ ਸੂਬਾਈ ਮਹਿਲਾ ਕਮਿਸ਼ਨ ਨੇ ਮੁਲਜ਼ਮ ਪਤੀ ਨੂੰ ਤਿੰਨ ਵਾਰ ਸੰਮਨ ਭੇਜੇ ਸਨ ਪਰ ਉਹ ਨਿਸ਼ਚਤ ਤਰੀਕ ਨੂੰ ਕਦੇ ਹਾਜ਼ਰ ਨਹੀਂ ਹੋਇਆ। ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਹੁਣ ਪਟਿਆਲਾ ਪੁਲਿਸ ਨੂੰ ਇਸ ਪੀੜਤ ਔਰਤ ਦੇ ਪਤੀ ਨੁੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਜਾਰੀ ਕੀਤੀ ਜਾਵੇਗੀ। ਅਜਿਹੇ 27 ਮਾਮਲੇ ਹਨ, ਜਿਨ੍ਹਾਂ ਵਿੱਚ ਮੁਲਜ਼ਮ ਕਦੇ ਪੇਸ਼ ਹੀ ਨਹੀਂ ਹੋਏ।


ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਇਹ ਵੀ ਦੱਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਕਾਨੂੰਨ, 2001 ਦੀ ਧਾਰਾ 10 (ਜਿਸ ਨੂੰ ਭਾਰਤੀ ਦੰਡ ਸੰਘਤਾ 1908 ਦੇ ਸੈਕਸ਼ਨ 32 ਨਾਲ ਪੜ੍ਹਿਆ ਜਾਵੇ) ਅਨੁਸਾਰ ਕਮਿਸ਼ਨ ਕੋਲ ਇੱਕ ਸਿਵਲ (ਦੀਵਾਨੀ) ਅਦਾਲਤ ਦੀਆਂ ਸਾਰੀਆਂ ਤਾਕਤਾਂ ਹੁੰਦੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab woman commission is now strict against accused