ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਆਗੂ ਦੇ ਭਾਈ ਵੱਲੋਂ ਮਹਿਲਾਂ ਦੀ ਸੜਕ ਵਿਚਕਾਰ ਮਾਰਕੁੱਟ

ਕਾਂਗਰਸ ਆਗੂ ਦੇ ਭਾਈ ਵੱਲੋਂ ਮਹਿਲਾਂ ਦੀ ਸੜਕ ਵਿਚਕਾਰ ਮਾਰਕੁੱਟ

ਮੁਕਤਸਰ ਵਿਚ ਪੈਸੇ ਉਧਾਰ ਦੇਣ ਦੇ ਮਾਮਲੇ ਉਤੇ ਇਕ ਮਹਿਲਾ ਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਕਾਂਗਰਸ ਕੌਂਸਲਰ ਦੇ ਭਾਈ ਰਾਕੇਸ਼ ਚੌਧਰੀ ਅਤੇ ਉਸਦੇ ਸਹਿਯੋਗੀਆਂ ਨੇ ਪੈਸੇ ਉਧਾਰ ਦੇਣ ਦੇ ਮੁੱਦੇ ਉਤੇ ਇਕ ਮਹਿਲਾ ਦੀ ਸਰ੍ਹੇਆਮ ਮਾਰਕੁੱਟ ਕੀਤੀ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਮੁਕਤਸਰ ਦੀ ਇਸ ਘਟਨਾ ਉਤੇ ਐਸਐਸਪੀ ਮਨਜੀਤ ਢੇਸੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਅਸੀਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ, ਪੀੜਤਾ ਨੂੰ ਫਿਲਹਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

 

 

ਜ਼ਿਕਰਯੋਗ ਹੈ ਕਿ ਆਗੂਆਂ ਦੇ ਰਸੂਖ ਦਾ ਇਹ ਪਹਿਲਾ ਮਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੁਜਰਾਤ ਵਿਚ ਭਾਜਪਾ ਵਿਧਾਇਕ ਵੱਲੋਂ ਇਕ ਮਹਿਲਾ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਵਿਚ ਗੁਜਰਾਤ ਦੇ ਅਹਿਮਦਾਬਾਦ ਦੀ ਨਰੋਦਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਲਰਾਮ ਥਵਾਨੀ ਨੇ ਐਨਸੀਪੀ ਦੀ ਇਕ ਮਹਿਲਾ ਆਗੂ ਨੂੰ ਸੜਕ ਦੇ ਵਿਚਾਰ ਲੱਤਾਂ ਨਾਲ ਮਾਰਕੁੱਟ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Woman thrashed by brother of Congress Councillor Rakesh Chaudhary over money lending issue in Muktsar