ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਮਹਿਲਾ ਕਮਿਸ਼ਨ ਕਰੇਗਾ 100 ਔਰਤਾਂ ਦਾ ਸਨਮਾਨ

ਪੰਜਾਬ ਮਹਿਲਾ ਕਮਿਸ਼ਨ ਕਰੇਗਾ 100 ਔਰਤਾਂ ਦਾ ਸਨਮਾਨ

ਵੱਖ–ਵੱਖ ਖੇਤਰਾਂ ਵਿਚ ਨਮਾਣਾ ਖੱਟਣ ਵਾਲੀਆਂ ਸੂਬੇ ਦੀਆਂ 100 ਔਰਤਾਂ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਸਨਮਾਨ ਕੀਤਾ ਜਾਵੇ।

 

ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਦੁਨੀਆ ਨੂੰ ਬਿਹਤਰ ਬਨਾਉਣ ’ਚ ਔਰਤਾਂ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਨੂੰ ਪਛਾਣ ਦੇਣ ਲਈ ਉਨ੍ਹਾਂ ਦਾ ਸਨਮਾਨ ਕਰਨ ਦੀ ਲੋੜ ਹੈ

 

ਇਹ ਸਨਮਾਨ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ, ਜੋ ਸਿੱਖਿਆ, ਸਿਹਤ, ਉੱਦਮੀਕਰਨ, ਐਨ ਜੀ ਓ, ਅਧਿਆਪਨ, ਡਾਕਟਰੀ, ਸੰਗੀਤ, ਕਲਾ, ਸਾਹਿਤ, ਖੇਤੀਬਾੜੀ, ਸਵੈ-ਸਹਾਇਤਾ ਗਰੁੱਪ, ਪ੍ਰਸ਼ਾਸਨਿਕ ਸੇਵਾਵਾਂ, ਵਕਾਲਤ, ਪੱਤਰਕਾਰੀ ਅਤੇ ਖੇਡਾਂ ਦੇ ਖੇਤਰ ’ਚ ਨਾਮਣਾ ਖੱਟ ਰਹੀਆਂ ਹਨ ਇਸ ਤੋਂ ਇਲਾਵਾ ਕਾਮਯਾਬੀ ਹਾਸਲ ਕਰਨ ਵਾਲੀਆਂ ਦਿਵਿਆਂਗ ਔਰਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ

 

ਸ਼੍ਰੀਮਤੀ ਗੁਲਾਟੀ ਨੇ ਦੱਸਿਆ ਕਿ ਇਹ ਸਮਾਗਮ ਇਸ ਸਾਲ ਅਗਸਤ ਮਹੀਨੇ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਣਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Women Commission honors 100 women