ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 19 ਸਤੰਬਰ ਨੂੰ ਕਾਮਿਆਂ ਲਈ ਹੋਵੇਗੀ ਤਨਖ਼ਾਹ ਸਮੇਤ ਛੁੱਟੀ

ਪੰਜਾਬ `ਚ 19 ਸਤੰਬਰ ਨੂੰ ਕਾਮਿਆਂ ਲਈ ਹੋਵੇਗੀ ਤਨਖ਼ਾਹ ਸਮੇਤ ਛੁੱਟੀ

ਪੰਜਾਬ ਸਰਕਾਰ ਨੇ ਸੂਬੇ `ਚ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਧਿਆਨ `ਚ ਰੱਖਦਿਆਂ ਵਪਾਰਕ ਅਦਾਰਿਆਂ ਤੇ ਫ਼ੈਕਟਰੀਆਂ `ਚ ਕੰਮ ਕਰਦੇ ਕਾਮਿਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੁੱਧਵਾਰ, 19 ਸਤੰਬਰ, 2018 ਨੂੰ ਉਨ੍ਹਾਂ ਦੁਕਾਨਾਂ, ਵਪਾਰਕ ਅਦਾਰਿਆਂ ਤੇ ਫ਼ੈਕਟਰੀਆਂ `ਚ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ, ਜਿੱਥੇ ਬੁੱਧਵਾਰ ਨੂੰ ਛੁੱਟੀ ਨਹੀਂ ਹੁੰਦੀ। ਇਹ ਛੁੱਟੀ ਪਹਿਲਾਂ ਨਿਰਧਾਰਤ ਹਫ਼ਤਾਵਾਰੀ ਛੁੱਟੀ ਦੇ ਇਵਜ਼ਾਨੇ `ਚ ਹੋਵੇਗੀ।

 

ਜਿ਼ਲ੍ਹਾ ਐਸ.ਏ.ਐਸ. ਨਗਰ ਤੋਂ ਚੋਣ ਕਮਿਸ਼ਨ ਦਫਤਰ ਚ ਤਾਇਨਾਤ ਬੀਐਲਓ ਉਰਵਿੰਦਰ ਸਿੰਘ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਦੱਸਿਆ ਕਿ ਹੋਣ ਵਾਲੀ ਇਨ੍ਹਾਂ ਪੰਚਾਇਤੀ ਸੰਮਤੀ ਚੋਣਾਂ ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕੀਤੀ ਜਾਵੇਗੀ ਜਿਸ ਵਿਚ ਮਤਦਾਤਾ ਆਪਣੇ ਪਸੰਦੀਦਾ ਉਮੀਦਵਾਰ ਨਾਲ ਸਬੰਧਤ ਈਵੀਐਮ ਦਾ ਬਟਨ ਦੱਬ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਉਨ੍ਹਾਂ ਤੋਂ ਪੁੱਛਣ ਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਚੋਣਾਂ ਚ ਈਵੀਐਮ ਮਸ਼ੀਨਾਂ ਨਾਲ ਬੈਲਟ ਪੇਪਰ ਨਹੀਂ ਵਰਤਿਆ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab workers will have leave with pay on 19 Sep