ਅਗਲੀ ਕਹਾਣੀ

ਪੰਜਾਬ ਦੇ ਮਹਿਲਾ ਰਾਜ ਸੂਚਨਾ ਕਮਿਸ਼ਨਰ ਡਾ. ਵਿਨੇ ਕਪੂਰ ਮਹਿਰਾ ਦੀਆਂ ਸੇਵਾਵਾਂ ਖ਼ਤਮ ਕੀਤੀਆਂ

ਪੰਜਾਬ ਦੇ ਮਹਿਲਾ ਰਾਜ ਸੂਚਨਾ ਕਮਿਸ਼ਨਰ ਡਾ. ਵਿਨੇ ਕਪੂਰ ਮਹਿਰਾ ਦੀਆਂ ਸੇਵਾਵਾਂ ਖ਼ਤਮ ਕੀਤੀਆਂ

ਪੰਜਾਬ ਸਰਕਾਰ ਨੇ ਮਹਿਲਾ ਰਾਜ ਸੂਚਨਾ ਕਮਿਸ਼ਨਰ ਡਾ. ਵਿਨੇ ਕਪੂਰ ਮਹਿਰਾ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਵਧੀਕ ਮੁੱਖ ਗ੍ਰਹਿ ਸਕੱਤਰ ਐੱਨਐੱਸ ਕਲਸੀ ਵੱਲੋਂ ਜਾਰੀ ਕੀਤੇ ਹੁਕਮ `ਚ ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ - ਅੰਮ੍ਰਿਤਸਰ `ਚ ਦਿੱਤੀ ਗਈ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਇੰਝ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰ ਕੇ ਉਨ੍ਹਾਂ ਦੀਆਂ ਸੇਵਾਵਾਂ ਬਰਖ਼ਾਸਤ ਕੀਤੀਆਂ ਜਾਂਦੀਆਂ ਹਨ।


ਸਾਲ 2016 `ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਡਾ. ਵਿਨੇ ਕਪੂਰ ਮਹਿਰਾ ਨੂੰ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਜਦੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਹੋਣ ਲਈ ਆਖਿਆ ਸੀ, ਤਦ ਉਨ੍ਹਾਂ ਇੱਕ ਸਾਲ ਦੀ ਛੁੱਟੀ ਲੈ ਲਈ ਸੀ ਪਰ ‘ਨਿਯਮਾਂ ਅਨੁਸਾਰ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੌਕਰੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਸੀ` ਪਰ ਉਨ੍ਹਾਂ ਨੇ ਸਰਕਾਰ ਦੀ ਇਸ ਹਦਾਇਤ ਨੂੰ ਚੁਣੌਤੀ ਵੀ ਦਿੱਤੀ ਸੀ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਸੀ।


ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਕਾਨੂੰਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਵਿਚਰ ਚੁੱਕੇ ਡਾ. ਵਿਨੇ ਕਪੂਰ ਮਹਿਰਾ ਨੇ ਅੰਗਰੇਜ਼ੀ ਭਾਸ਼ਾ `ਚ ਇੱਕ ਪੁਸਤਕ ‘ਪਰਸਪੈਕਟਿਵਜ਼ ਆਨ ਪਰਸਨਲ ਲਾਅਜ਼: ਸਟੇਟਸ ਆਫ਼ ਵੋਮੈਨ` (ਨਿਜੀ ਕਾਨੂੰਨਾਂ ਦੇ ਪਰਿਪੇਖ: ਔਰਤਾਂ ਦਾ ਰੁਤਬਾ) ਵੀ ਲਿਖੀ ਹੈ; ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਧਰਮਾਂ ਨੇ ਔਰਤਾਂ ਲਈ ਵਿਤਕਰਾਪੂਰਨ ਕਾਨੂੰਨ ਬਣਾਏ ਹੋਏ ਹਨ; ਭਾਵੇਂ ਉਹ ਵਿਆਹ ਦਾ ਮਾਮਲਾ ਹੋਵੇ ਤੇ ਚਾਹੇ ਤਲਾਕ ਦਾ ਜਾਂ ਜਾਇਦਾਦ ਦੀ ਵੰਡ ਦਾ। ਉਨ੍ਹਾਂ ਦੀ ਇਹ ਪੁਸਤਕ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਰਿਲੀਜ਼ ਕੀਤੀ ਸੀ ਤੇ ਉਨ੍ਹਾਂ ਨੇ ਹੀ ਡਾ. ਵਿਨੇ ਕਪੂਰ ਮਹਿਰਾ ਨੂੰ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab WSI commisioner Dr Vinay Kapur Mehra services terminated