ਅਗਲੀ ਕਹਾਣੀ

​​​​​​​ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ

​​​​​​​ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ

ਪੰਜਾਬੀ ਸਾਹਿਤ ਦੇ ਸਭ ਤੋਂ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪੁਰਸਕਾਰ ਦੀ ਸਥਾਪਨਾ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ’ਚ ਕੀਤੀ ਗਈ ਸੀ।

 

 

ਇਹ ਪੁਰਸਕਾਰ ਹਰ ਸਾਲ ਬਿਹਤਰੀਨ ਪੰਜਾਬੀ ਲੇਖਕਾਂ ਨੂੰ ਦਿੱਤਾ ਜਾਂਦਾ ਹੈ।

 

 

ਇਸ ਦਾ 25,000 ਕੈਨੇਡੀਅਨ ਡਾਲਰ ਭਾਵ ਲਗਭਗ 13 ਲੱਖ 40 ਹਜ਼ਾਰ ਰੁਪਏ ਦਾ ਪਹਿਲਾ ਪੁਰਸਕਾਰ ਜਤਿੰਦਰ ਸਿੰਘ ਹਾਂਸ ਨੇ ਆਪਣੇ ਕਹਾਣੀ ਸੰਗ੍ਰਹਿ ‘ਜਿਉਣਾ ਸੱਚ ਬਾਕੀ ਝੂਠ’ ਲਈ ਜਿੱਤਿਆ ਹੈ।

 

 

ਇਸ ਤੋਂ ਇਲਾਵਾ 10,000–10,000 ਕੈਨੇਡੀਅਨ ਡਾਲਰ ਭਾਵ ਲਗਭਗ 5.36 ਲੱਖ ਰੁਪਏ ਦੇ ਦੋ ਢਾਹਾਂ ਪੁਰਸਕਾਰ ਵੀ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਪੁਰਸਕਾਰ ਮੁਦੱਸਰ ਬਸ਼ੀਰ ਨੂੰ ਉਨ੍ਹਾਂ ਦੇ ਨਾਵਲਿਟ ‘ਕੌਣ’ ਲਈ ਦਿੱਤਾ ਜਾਵੇਗਾ।

ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ

 

ਦੂਜਾ ਪੁਰਸਕਾਰ ‘ਆਮ ਖ਼ਾਸ’ ਕਹਾਣੀ ਸੰਗ੍ਰਹਿ ਦੇ ਸਿਰਜਕ ਗੁਰਦੇਵ ਸਿੰਘ ਰੁਪਾਣਾ ਨੂੰ ਦਿੱਤਾ ਜਾਵੇਗਾ।

ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ

 

ਇਸ ਪੁਰਸਕਾਰ ਦੇ ਬਾਨੀ ਬਰਜ ਸਿੰਘ ਢਾਹਾਂ ਨੇ ਦੱਸਿਆ ਕਿ ਸਾਨੂੰ ਆਪਣੇ ਪੰਜਾਬੀ ਇਤਿਹਾਸ ਤੇ ਵਿਰਸੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਚੁਣੇ ਗਏ ਲੇਖਕਾਂ ਦੀਆਂ ਕਹਾਣੀਆਂ ਪੜ੍ਹ ਕੇ ਪੰਜਾਬੀ ਪਾਠਕ ਨੂੰ ਇਹ ਜਾਣਕਾਰੀ ਜ਼ਰੂਰ ਮਿਲਦੀ ਹੈ।

 

 

ਉਨ੍ਹਾਂ ਕਿਹਾ ਕਿ ਇਹ ਕਹਾਣੀਆਂ ਪਾਠਕਾਂ ਨੂੰ ਇਤਿਹਾਸ ਤੇ ਵਿਰਾਸਤ ਦੀਆਂ ਡੂੰਘਾਣਾਂ ਤੱਕ ਲੈ ਜਾਂਦੀਆਂ ਹਨ।

​​​​​​​ਪੰਜਾਬੀ ਸਾਹਿਤ ਦੇ ਵੱਕਾਰੀ ਢਾਹਾਂ ਪੁਰਸਕਾਰਾਂ ਦਾ ਐਲਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Literature s prestigious Dhahan Awards declared