ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਮਿੰਨੀ ਕਹਾਣੀਆਂ ਨੂੰ ਪਹਿਲੀ ਵਾਰ ਮਿਲਣ ਲੱਗਾ ਫ਼ਿਲਮੀ–ਰੂਪ

ਪੰਜਾਬੀ ਮਿੰਨੀ ਕਹਾਣੀਆਂ ਨੂੰ ਪਹਿਲੀ ਵਾਰ ਮਿਲਣ ਲੱਗਾ ਫ਼ਿਲਮੀ–ਰੂਪ

‘ਪੰਜਾਬੀ ਮਿੰਨੀ ਕਹਾਣੀ’ ਬਾਰੇ ਸੁਣ ਕੇ ਮਨ ’ਚ ਤੁਰੰਤ ਆਉਂਦਾ ਹੈ ਕੋਈ ਬਹੁਤ ਵਧੀਆ ਨਿੱਕੀ ਜਿਹੀ ਰਚਨਾ – ਜਿਹੜੀ ਧੁਰ ਅੰਦਰ ਤੱਕ ਚੂੰਢੀ ਵੱਢਣ ਦੇ ਸਮਰੱਥ ਹੁੰਦੀ ਹੈ। ਹੁਣ ਪ੍ਰਮਾਣੂ ਜੁੱਗ ਚੱਲ ਰਿਹਾ ਹੈ ਤੇ ਕੁੱਲ ਦੁਨੀਆ ਹੀ ‘ਨੈਨੋ’ ਭਾਵ ਛੋਟੀਆਂ ਵਸਤਾਂ ਵੱਲ ਤੇਜ਼ੀ ਨਾਲ ਵਧਦੀ ਜਾ ਰਹੀ ਹੈ।

 

 

ਜਿਵੇਂ–ਜਿਵੇਂ ਸਮਾਂ ਲੰਘਦਾ ਜਾਵੇਗਾ, ਤਿਵੇਂ–ਤਿਵੇਂ ਮਿੰਨੀ ਕਹਾਣੀ ਦਾ ਮਹੱਤਵ ਵੀ ਵਧਦਾ ਜਾਵੇਗਾ। ਇਹ ਗੱਲ ਮੈਂ 1988 ’ਚ ਛਪੀ ਪੁਸਤਕ ‘ਪੰਜਾਬੀ ਮਿੰਨੀ ਕਹਾਣੀ – ਪ੍ਰਾਪਤੀਆਂ ਤੇ ਸੰਭਾਵਨਾਵਾਂ’ ਵਿੱਚ ਵੀ ਆਖੀ ਸੀ।

 

 

ਨਾਭਾ ਦੇ ਨਵਦੀਪ ਸਿੰਘ ਨੇ ਇਸੇ ਗੱਲ ਨੂੰ ਭਲੀ–ਭਾਂਤ ਸਮਝਦਿਆਂ ਹੀ ਹੁਣ ਪੰਜਾਬੀ ਦੀਆਂ ਕੁਝ ਵਧੀਆ ਮਿੰਨੀ ਕਹਾਣੀਆਂ ਨੂੰ ਫ਼ਿਲਮਾਉਣ ਦਾ ਫ਼ੈਸਲਾ ਕੀਤਾ ਹੈ। ਸ਼ੁਰੂਆਤ ਉਨ੍ਹਾਂ ਸੁਰਿੰਦਰ ਕੈਲੇ ਦੀਆਂ ਕੁਝ ਕਹਾਣੀਆਂ ਤੋਂ ਕੀਤੀ ਹੈ।

 

 

ਨਵਦੀਪ ਸਿੰਘ ਪਹਿਲੀ ਵਾਰ 29 ਫ਼ਰਵਰੀ ਨੂੰ ਸ਼ਾਮੀਂ 6:30 ਵਜੇ ਸੁਰਿੰਦਰ ਕੈਲੇ ਹੁਰਾਂ ਦੀ ਇੱਕ ਮਿੰਨੀ ਕਹਾਣੀ ਦਾ ਫ਼ਿਲਮੀ ਰੂਪ ਪੇਸ਼ ਕਰਨਗੇ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬੀ ਮਿੰਨੀ ਕਹਾਣੀ ਦੇ ਲੇਖਕਾਂ ਵੱਲੋਂ ਉਨ੍ਹਾਂ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

 

 

ਨਾਭਾ ਲਾਗਲੇ ਪਿੰਡ ਬਾਬਰਪੁਰ (ਨਾਭਾ–ਚੌਂਦਾ–ਜੌੜੇਪੁਲ ਸੜਕ ਉੱਤੇ ਸਥਿਤ) ਦੇ ਜੰਮਪਲ਼ ਨਵਦੀਪ ਸਿੰਘ ਦੀ ਖ਼ਾਸੀਅਤ ਇਹ ਹੈ ਕਿ ਜਿਸ ਚੀਜ਼ ਦੇ ਪਿੱਛੇ ਉਹ ਪੈ ਜਾਣ, ਤਾਂ ਫਿਰ ਉਸ ਦਾ ਖਹਿੜਾ ਨਹੀਂ ਛੱਡਦੇ; ਉਸ ਦੀ ਤਹਿ ਤੱਕ ਜ਼ਰੂਰ ਪੁੱਜਦੇ ਨੇ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨਾਲ ਖਾਸ ਗੱਲਬਾਤ ਦੌਰਾਨ ਨਵਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਹੀ ਨਹੀਂ, ਸਗੋਂ ਕਿਸੇ ਵੀ ਹੋਰ ਭਾਰਤੀ ਭਾਸ਼ਾ ਲਈ ਪਹਿਲਾਂ ਕਦੇ ਕਿਸੇ ਨੇ ਇੱਕ ਜਾਂ ਦੋ ਮਿੰਟ ਦੀਆਂ ਮਾਈਕ੍ਰੋ ਫ਼ਿਲਮਾਂ ਨਹੀਂ ਬਣਾਈਆਂ।

 

 

ਨਵਦੀਪ ਸਿੰਘ (ਮੋਬਾਇਲ ਫ਼ੋਨ: +91 84378 78079) ਦੀਆਂ ਨਿੱਕੀਆਂ ਫ਼ਿਲਮਾਂ ਹਾਲ ਦੀ ਘੜੀ ਯੂ–ਟਿਊਬ ਉੱਤੇ ਵੇਖੀਆਂ ਜਾ ਸਕਦੀਆਂ ਹਨ। ‘ਈ–ਕੋਲਾਇ ਪਿਕਚਰਜ਼’ (E. Coli Pictures) ਦੇ ਨਾਂਅ ਨਾਲ ਉਨ੍ਹਾਂ ਦਾ ਚੈਨਲ ਹੈ – 29 ਫ਼ਰਵਰੀ ਨੂੰ ਤੁਸੀਂ ਇੱਥੇ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀ ‘ਪਸੰਦ’ ਸਭ ਤੋਂ ਪਹਿਲਾਂ ਇੱਥੇ ਵੇਖ ਸਕੋਗੇ।

ਨਵਦੀਪ ਸਿੰਘ ਨਾਲ ਗੌਰਵ (ਕੁਮਾਰ) ਨਾਭੜੀਆ (ਮੋਬਾਇਲ ਫ਼ੋਨ: +91 98724 44467) ਤੇ ਹੋਰ ਬਹੁਤ ਸਾਰੇ ਟੀਮ ਮੈਂਬਰ ਇਸ ਪ੍ਰੋਜੈਕਟ ਲਈ ਸਖ਼ਤ ਮਿਹਨਤ ਕਰ ਰਹੇ ਹਨ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਵੱਲੋਂ ਇਸ ਪ੍ਰੋਜੈਕਟ ਲਈ ਨਵਦੀਪ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸ਼ੁਭ–ਕਾਮਨਾਵਾਂ।

 

 

ਪੰਜਾਬੀ ਮਿੰਨੀ ਕਹਾਣੀ ਲੇਖਕਾਂ ਲਈ ਵੀ ਇਹ ਇੱਕ ਸ਼ੁਭ–ਸ਼ਗਨ ਹੈ ਤੇ ਉਨ੍ਹਾਂ ਨੂੰ ਨਵਦੀਪ ਸਿੰਘ ਹੁਰਾਂ ਦੇ ਇਸ ਉਪਰਾਲੇ ਦਾ ਸੁਆਗਤ ਕਰਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Mini Kahani now getting Filmy form for first time