ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਵਿਅੰਗਕਾਰ ਕੇਐੱਲ ਗਰਗ ਨੂੰ ਸਾਹਿਤ ਅਕਾਦਮੀ ਪੁਰਸਕਾਰ

ਪੰਜਾਬੀ ਵਿਅੰਗਕਾਰ ਕੇਐੱਲ ਗਰਗ ਨੂੰ ਸਾਹਿਤ ਅਕਾਦਮੀ ਪੁਰਸਕਾਰ

ਪੰਜਾਬੀ ਦੇ ਉੱਘੇ ਵਿਅੰਗਕਾਰ ਕੇ.ਐੱਲ. ਗਰਗ ਨੇ ਸਾਹਿਤਕ ਅਕਾਦਮੀ ਪੁਰਸਕਾਰ ਜਿੱਤ ਲਿਆ ਹੈ। ਉਨ੍ਹਾਂ ਨੂੰ ਇਹ ਵੱਕਾਰੀ ਪੁਰਸਕਾਰ ਅਨੁਵਾਦਿਤ ਪੁਸਤਕ ‘ਗੋਪਾਲ ਪ੍ਰਸਾਦ ਵਿਆਸ ਦਾ ਚੋਣਵਾਂ ਹਾਸ–ਵਿਅੰਗ’ ਲਈ ਦਿੱਤਾ ਗਿਆ ਹੈ। ਇਸ ਪੁਰਸਕਾਰ ਵਿੱਚ 50 ਹਜ਼ਾਰ ਰੁਪਏ ਨਕਦ ਅਤੇ ਤਾਂਬੇ ਦਾ ਇੱਕ ਯਾਦਗਾਰੀ ਚਿੰਨ੍ਹ ਦਿੱਤਾ ਜਾਂਦਾ ਹੈ।

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

ਸਾਹਿਤ ਅਕਾਦਮੀ ਨੇ ਪੰਜਾਬੀ, ਹਿੰਦੀ, ਮਲਿਆਲਮ ਤੇ ਉਰਦੂ ਸਮੇਤ ਵੱਖੋ–ਵੱਖਰੀਆਂ ਭਾਸ਼ਾਵਾਂ ਵਿੱਚ 24 ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਕੇਐੱਲ ਗਰਗ ਵੱਲੋਂ ਅਨੁਵਾਦਿਤ ਪੁਸਤਕ ਨੂੰ ਸਾਲ 2014 ਦੌਰਾਨ ਨੈਸ਼ਨਲ ਬੁੱਕ ਸ਼ਾਪ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਪੁਰਸਕਾਰ–ਜੇਤੂ ਕਿਤਾਬ ਦੇ 125 ਪੰਨੇ ਹਨ ਤੇ ਇਸ ਦੀ ਕੀਮਤ 100 ਰੁਪਏ ਹੈ।

‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਕੇਐੱਲ ਗਰਗ ਨੇ ਦੱਸਿਆ,‘ਮੈਨੂੰ ਖ਼ੁਸ਼ੀ ਹੈ ਕਿ ਮੇਰੀ ਪੁਸਤਕ ਨੂੰ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ। ਨਾਵਲਾਂ ਦੇ ਮੁਕਾਬਲੇ ਵਿਅੰਗ ਲਿਖਣਾ ਸੱਚਮੁਚ ਬੇਹੱਦ ਚੁਣੌਤੀਪੂਰਨ ਕੰਮ ਹੁੰਦਾ ਹੈ ਪਰ ਮੈਂ ਇਸ ਵਿੱਚ ਵੀ ਪੂਰਾ ਆਨੰਦ ਮਾਣਦਾ ਹਾਂ ਕਿਉਂਕਿ ਸਾਹਿਤ ਦੀ ਇਸ ਵਿਧਾ ਰਾਹੀਂ ਅਸੀਂ ਬਹੁਤ ਸਾਰੇ ਮੁੱਦਿਆਂ ’ਤੇ ਬਹੁਤ ਤੀਬਰਤਾ ਤੇ ਤੀਖਣਤਾ ਨਾਲ ਕੋਈ ਟਿੱਪਣੀ ਕਰ ਸਕਦੇ ਹਾਂ। ਕੁਝ ਵਾਰ ਤਾਂ ਸਾਨੂੰ ਕੁਝ ਵਿਅਕਤੀਆਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।’

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

ਸੇਵਾ–ਮੁਕਤ ਸਕੂਲ ਪ੍ਰਿੰਸੀਪਲ ਸ੍ਰੀ ਕੇ.ਐੱਲ. ਗਰਗ ਨੇ ਕਵਿਤਾ, ਵਿਅੰਗ ਤੇ ਨਾਵਲਾਂ ਸਮੇਤ ਕੁੱਲ 80 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੇ ਕਈ ਕਾਲਮ ਵੱਖੋ–ਵੱਖਰੀਆਂ ਭਾਸ਼ਾਵਾਂ ਦੇ ਅਖ਼ਬਾਰਾਂ ਵਿੱਚ ਛਪਦੇ ਰਹੇ ਹਨ। ਉਨ੍ਹਾਂ ਨੇ ਮਾਰਕ ਟਵੇਨ ਦੀ ਪੁਸਤਕ ‘ਵਾਰ ਪ੍ਰੇਅਰ’, ਜੇਮਸ ਜਾਰਜ ਫ਼੍ਰੇਜ਼ਰ ਦੀ ‘ਦਿ ਗੋਲਡਨ ਬੋਅ’ ਦਾ ਵੀ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ, ਜਿਸ ਦਾ ਪ੍ਰਕਾਸ਼ਨ ਨਵਯੁਗ ਪਬਲਿਸ਼ਰਜ਼ ਵੱਲੋਂ ਕੀਤਾ ਗਿਆ ਹੈ। 1,100 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ 1,500 ਰੁਪਏ ਹੈ।

ਕੇਐੱਲ ਗਰਗ ਹੁਰਾਂ ਤੋਂ ਜਦੋਂ ਪੰਜਾਬੀ ਵਿਅੰਗ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ,‘ਨਾਵਲ ਤੇ ਕਵਿਤਾ ਦੇ ਮੁਕਾਬਲੇ ਪੰਜਾਬੀ ਭਾਸ਼ਾ ਵਿੱਚ ਵਿਅੰਗ ਦਾ ਪੱਧਰ ਬਹੁਤ ਨੀਂਵਾਂ ਹੈ। ਇਸ ਖੇਤਰ ਵਿੱਚ ਹਾਲੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਹੁਣ ਕਲਾ ਪ੍ਰੀਸ਼ਦ ਨੇ ਪੰਜਾਬ ਦੇ ਲੇਖਕਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਲੋਕਾਂ ਨੂੰ ਉਸ ਤੋਂ ਬਹੁਤ ਆਸਾਂ ਹਨ।’

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

ਪੰਜਾਬੀ ਵਿਅੰਗਕਾਰ ਕੇਐੱਲ ਗਰਗ ਨੂੰ ਸਾਹਿਤ ਅਕਾਦਮੀ ਪੁਰਸਕਾਰ

ਇਸ ਦੌਰਾਨ ਸਾਹਿਤ ਸੱਥ ਮੁਕਤਸਰ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਪ੍ਰੀਤ ਅਤੇ ਕਹਾਣੀ–ਲੇਖਕ ਪਰਮ ਜੀਤ ਸਿੰਘ ਢੀਂਗਰਾ ਨੇ ਸ੍ਰੀ ਗਰਗ ਨੂੰ ਇਹ ਪੁਰਸਕਾਰ ਜਿੱਤਣ ਲਈ ਵਧਾਈਆਂ ਦਿੱਤੀਆਂ ਹਨ।

ਇਹ ਪੁਰਸਕਾਰ ਮਿਲਣ ਨਾਲ ਮੋਗਾ ਹੁਣ ਪੰਜਾਬੀ ਲੇਖਕਾਂ ਦਾ ਨਵਾਂ ‘ਮੱਕਾ’ ਬਣ ਗਿਆ ਹੈ; ਕਿਉਂਕਿ ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲੇ ਸ੍ਰੀ ਗਰਗ ਚੌਥੇ ਲੇਖਕ ਹਨ। ਉਨ੍ਹਾਂ ਤੋਂ ਪਹਿਲਾਂ ਨਾਵਲਕਾਰ ਜਸਵੰਤ ਸਿੰਘ ਕੰਵਲ, ਬਲਦੇਵ ਸਿੰਘ ਸੜਕਨਾਮਾ ਤੇ ਸ਼ਾਇਰ ਰਣਜੀਤ ਸਰਾਂਵਾਲੀ ਨੂੰ ਵੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ।

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi Satirist KL Garg bags Sahitya Academy Award