ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਨੌਜਵਾਨ ਦਾ ਮਨੀਲਾ `ਚ ਕਤਲ, ਲਾਸ਼ ਲਈ ਤਰਸਿਆ ਪਰਿਵਾਰ

ਪੰਜਾਬੀ ਨੌਜਵਾਨ ਦਾ ਮਨੀਲਾ `ਚ ਗੋਲੀ ਮਾਰਕੇ ਕਤਲ

ਰੋਜ਼ੀ ਰੋਟੀ ਲਈ ਮਨੀਲਾ ਗਏ ਪਿੰਡ ਘਾਗੋ ਗੁਰੂ ਜਿ਼ਲ੍ਹਾ ਹੁਸਿ਼ਆਰਪੁਰ ਦੇ 30 ਸਾਲਾ ਸੰਜੀਵ ਕੁਮਾਰ ਦਾ ਮਨੀਲਾ `ਚ ਗੋਲੀ ਮਾਰਕੇ ਕਤਲ ਕਰ ਦਿੱਤਾ।


ਮ੍ਰਿਤਕ ਨੌਜਵਾਨ ਦੇ ਪਿਤਾ ਰਾਮ ਲੁਭਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਫਿਲੀਪੀਨਸ `ਚ ਰਹਿੰਦੇ ਦੂਜੇ ਪੁੱਤ ਗੁਰਦੀਪ ਕੁਮਾਰ ਨੇ ਰਾਤ ਨੂੰ ਫੋਨ `ਤੇ ਇਸ ਬਾਰੇ ਦੱਸਿਆ । ਉਨ੍ਹਾਂ ਦੱਸਿਆ ਕਿ ਸੰਜੀਵ ਜਦੋਂ ਮਨੀਲਾ ਦੇ ਬਾਜ਼ਾਰ `ਚ ਉਗਰਾਹੀ ਕਰ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸੰਜੀਵ ਦੇ ਸਿਰ `ਚ ਤਿੰਨ ਗੋਲੀਆਂ ਮਾਰੀਆਂ ਗਈਆਂ, ਜਿਸ ਕਰਕੇ ਉਸ ਦੀ ਮੌਕੇ `ਤੇ ਮੌਤ ਹੋ ਗਈ।


ਮ੍ਰਿਤਕ ਦੇ ਪਿਤਾ ਨੇ ਅੱਗੇ ਕਿਹਾ  ਕਿ ਸੰਜੀਵ ਪਿਛਲੇ 9 ਸਾਲਾਂ ਤੋਂ ਮਨੀਲਾ `ਚ ਰਹਿ ਰਿਹਾ ਸੀ ਤੇ ਉਥੇ ਹੀ ਉਸ ਨੇ ਵਿਆਹ ਕਰਵਾਇਆ ਸੀ। ਸੰਜੀਵ ਦੇ ਇੱਕ 5 ਸਾਲਾ ਲੜਕੀ ਤੇ 2 ਸਾਲ ਦਾ ਪੁੱਤਰ ਹੈ।
 ਪੁੱਤਰ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਪਰਿਵਾਰ ਕੋਲ ਕੋਈ ਸਾਧਨ ਨਹੀਂ ਹੈ।  ਅੰਤਿਮ ਸੰਸਕਾਰ ਲਈ ਲਾਸ਼ ਵਾਪਸ ਲਿਆਉਣ `ਤੇ ਵੱਡਾ ਖਰਚ ਆਵੇਗਾ। 


ਉਨ੍ਹਾਂ ਦੱਸਿਆ ਕਿ ਸੰਜੀਵ 2011 `ਚ ਵੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਇਸ ਦੇ ਇਲਾਜ `ਤੇ ਕਾਫੀ ਖਰਚ ਹੋਇਆ, ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ,ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਅਜਿਹੀ ਆਰਥਿਕ ਹਾਲਤ ਨਹੀਂ ਹੈ ਕਿ ਉਹ ਲਾਸ ਵਾਪਸ ਲਿਆਉਣ ਦਾ ਖਰਚ ਚੁੱਕ ਸਕਣ। ਉਨ੍ਹਾਂ ਕਿਹਾ ਕਿ ਉਹ ਆਪਣੇ ਪੋਤੇ-ਪੋਤੀ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ, ਪ੍ਰੰਤੂ ਇਹ ਨਹੀਂ ਪਤਾ ਕਿ ਇਹ ਸੰਭਵ ਹੋ ਸਕੇਗਾ ਜਾਂ ਨਹੀਂ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi shot dead in Manila market