ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਲੇਖਕ ਤੇ ਪੱਤਰਕਾਰ ਪ੍ਰੇਮ ਗੋਰਖੀ ਦੇ 2.5 ਲੱਖ ਰੁਪਏ ਨਕਦ ਤੇ ਗਹਿਣੇ ਲੁੱਟੇ

ਅਣਪਛਾਤਾ ਚੋਰ ਢਾਈ ਲੱਖ ਰੁਪਏ ਨਕਦ ਤੇ ਸੋਨੇ ਦੇ ਗਹਿਣਿਆਂ ਵਾਲਾ ਪਰਸ ਲਿਜਾਂਦਾ ਹੋਇਆ ਇੰਝ ਸੀਸੀਟੀਵੀ ਕੈਮਰੇ `ਚ ਕੈਦ ਹੋਇਆ

ਦੋ ਅਣਪਛਾਤੇ ਵਿਅਕਤੀਆਂ ਨੇ ਅੱਜ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਪ੍ਰੇਮ ਗੋਰਖੀ ਦੇ ਢਾਈ ਲੱਖ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਲੁੱਟ ਲਏ ਹਨ। ਇਹ ਘਟਨਾ ਸੈਕਟਰ 35 ਦੇ ਹੋਟਲ ਪਾਰਕ ਇਨ `ਚ ਵਾਪਰੀ, ਜਿੱਥੇ ਗੋਰਖੀ ਹੁਰਾਂ ਦੇ ਪੁੱਤਰ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ।


ਅਣਪਛਾਤੇ ਚੋਰ ਉਹ ਪਰਸ ਹੀ ਲੈ ਗਏ ਹਨ, ਜਿਸ ਵਿੱਚ ਇਹ ਸਾਰਾ ਸਾਮਾਨ ਮੌਜੂਦ ਸਨ। ਪ੍ਰੇਮ ਗੋਰਖੀ ਨੇ ਦੱਸਿਆ ਕਿ ਪਰਸ ਉਨ੍ਹਾਂ ਦੀ ਪਤਨੀ ਦਾ ਸੀ। ਉਨ੍ਹਾਂ ਦੀ ਪਤਨੀ ਸਿਰਫ਼ ਇੱਕ ਫ਼ੋਨ ਕਾਲ ਸੁਣਨ ਲਈ ਗਈ ਸੀ ਕਿ ਪਿੱਛੋਂ ਚੋਰਾਂ ਨੇ ਪਰਸ `ਤੇ ਹੱਥ ਸਾਫ਼ ਕਰ ਦਿੱਤਾ। ਉਸ ਪਰਸ ਵਿੱਚ 2.5 ਲੱਖ ਰੁਪਏ ਨਕਦ, ਸੋਨੇ ਦੀਆਂ ਦੋ ਵਾਲ਼ੀਆਂ, ਸੋਨੇ ਦੀ ਚੇਨ ਤੇ ਦੋ ਮੋਬਾਇਲ ਫ਼ੋਨ ਸਨ।


ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸ਼ੱਕੀ ਚੋਰ ਨੇ ਸਲੇਟੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਉਸ ਦੀ ਤਸਵੀਰ ਸੀਸੀਟੀਵੀ ਕੈਮਰੇ `ਚ ਕੈਦ ਹੋ ਗਈ ਹੈ। ਉਹ ਹੋਟਲ ਦੇ ਬਾਹਰ ਵੀ ਆਪਣੇ ਸੱਜੇ ਮੋਢੇ `ਤੇ ਪਰਸ ਲਟਕਾ ਕੇ ਜਾਂਦਾ ਵਿਖਾਈ ਦੇ ਰਿਹਾ ਹੈ।


ਸੈਕਟਰ 36 ਦੇ ਪੁਲਿਸ ਥਾਣੇ `ਚ ਅਧਿਕਾਰੀਆਂ ਨੇ ਦੱਸਿਆ ਕਿ ਪਰਸ `ਚ ਪਏ ਦੋ ਮੋਬਾਇਲ ਫ਼ੋਨਾਂ `ਚੋਂ ਇੱਕ ਕੰਮ ਕਰ ਰਿਹਾ ਹੈ। ਪਹਿਲਾਂ ਉਸ ਦੀ ਲੋਕੇਸ਼ਨ ਸੈਕਟਰ 22 ਅਤੇ ਫਿਰ ਸੈਕਟਰ 43 `ਚ ਪਤਾ ਲਾਈ ਗਈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਧਾਰਾ 380 ਅਧੀਨ ਕੇਸ ਦਰਜ ਕੀਤਾ ਹੈ।    

ਅਣਪਛਾਤਾ ਚੋਰ ਢਾਈ ਲੱਖ ਰੁਪਏ ਨਕਦ ਤੇ ਸੋਨੇ ਦੇ ਗਹਿਣਿਆਂ ਵਾਲਾ ਪਰਸ ਲਿਜਾਂਦਾ ਹੋਇਆ ਇੰਝ ਸੀਸੀਟੀਵੀ ਕੈਮਰੇ `ਚ ਕੈਦ ਹੋਇਆ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi writer and journalist Prem Gorkhi looted 2 5 lakh