ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਹੂਰਾ ਦੇ ਇਕ ਨੌਜਵਾਨ ਦੀ ਇਟਲੀ ਵਿਚ ਹੋਏ ਇਕ ਸੜਕ ਹਾਦਸੇ 'ਚ ਮੌਤ ਹੋ ਗਈ।
ਪਿੰਡ ਜਹੂਰਾ ਦਾ 42 ਸਾਲਾ ਨੌਜਵਾਨ ਦਿਲਬਾਗ ਸਿੰਘ ਦੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਪਿੰਡ ਗਾਬਰਾ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਦਿਲਬਾਗ ਸਿੰਘ ਦਾ 2 ਫਰਵਰੀ ਨੂੰ ਜਨਮ ਦਿਨ ਸੀ, ਇਸ ਦਿਨ ਉਹ ਕਾਰ ਰਾਹੀਂ ਆਪਣੇ ਭਰਾ ਦਿਲਰਾਜ ਸਿੰਘ ਨੂੰ ਇਟਲੀ ਵਿਚ ਪਿੰਡ ਗਾਬਰਾ ਵਿਚ ਮਿਲਣ ਜਾ ਰਿਹਾ ਸੀ। ਗਾਬਰਾ ਦੇ ਨੇੜੇ ਗੱਡੀ ਬੇਕਾਬੂ ਹੋਣ ਕਾਰਨ ਖੰਭੇ ਨਾਲ ਟਕਰਾ ਗਈ। ਹਾਦਸੇ ’ਚ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।
ਦਿਲਬਾਗ ਸਿੰਘ ਬੀਤੇ ਕਈ ਸਾਲਾਂ ਤੋਂ ਇਟਲੀ ਵਿਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ, ਉਹ ਉਥੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ।