ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਬਟਸਫ਼ੋਰਡ `ਚ ਪੰਜਾਬੀ ਨੌਜਵਾਨ ਦਾ ਕਤਲ

ਗਗਨਦੀਪ ਸਿੰਘ ਧਾਲੀਵਾਲ ਦੀ ਫ਼ਾਈਲ ਫ਼ੋਟੋ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ `ਚ ਇੱਕ ਪੰਜਾਬੀ ਮੁੰਡੇ ਗਗਨਦੀਪ ਸਿੰਘ ਧਾਲੀਵਾਲ ਦਾ ਕਤਲ ਹੋ ਗਿਆ ਹੈ। ਇਹ ਘਟਨਾ ਐਤਵਾਰ ਰਾਤ ਵੇਲੇ ਦੀ ਹੈ।  19 ਸਾਲਾ ਗਗਨਦੀਪ ਸਿੰਘ ਦੇ ਪਿਤਾ ਭਾਰਤੀ ਪੰਜਾਬ ਦੇ ਲੁਧਿਆਣਾ ਜਿ਼ਲ੍ਹੇ ਦੇ ਜਗਰਾਓਂ ਲਾਗਲੇ ਪਿੰਡ ਅਗਵਾੜ ਲੋਪੋਂ ਤੋਂ ਕੈਨੇਡਾ ਜਾ ਕੇ ਵੱਸੇ ਸਨ। ਗਗਨਦੀਪ ਦਾ ਜਨਮ ਤਾਂ ਕੈਨੇਡਾ `ਚ ਹੀ ਹੋਇਆ ਸੀ। ਉਹ ਆਪਣੇ ਘਰ ਦੇ ਬਾਹਰ ਆਪਣੀ ਭੂਆ ਦੇ ਲੜਕੇ ਤੇ ਕੁਝ ਹੋਰ ਦੋਸਤਾਂ ਨਾਲ ਖੜ੍ਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ `ਤੇ ਗੋਲ਼ੀਆਂ ਚਲਾ ਦਿੱਤੀਆਂ। ਗਗਨਦੀਪ ਦੀ ਛਾਤੀ `ਚ ਗੋਲੀ ਲੱਗੀ ਹੈ। ਜਦੋਂ ਤੱਕ ਉਸ ਦੀ ਮਾਂ ਤੇ ਦਾਦੀ ਘਰ ਅੰਦਰੋਂ ਨੱਸ ਕੇ ਆਉਂਦੇ, ਤਦ ਤੱਕ ਉਹ ਦਮ ਤੋੜ ਚੁੱਕਾ ਸੀ।

ਗੋਲੀ ਲੱਗਣ ਤੋਂ ਬਾਅਦ ਗਗਨਦੀਪ ਸਿੰਘ ਨੂੰ ਹਸਪਤਾਲ ਲਿਜਾਂਦੇ ਐਬਟਸਫ਼ੋਰਡ ਪੁਲਿਸ ਦੇ ਅਧਿਕਾਰੀ


ਗਗਨਦੀਪ ਦੀ ਭੂਆ ਦੇ ਲੜਕੇ ਨੂੰ ਵੀ ਗੋਲੀ ਲੱਗੀ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਗਗਨਦੀਪ ਸਿੰਘ ਧਾਲੀਵਾਲ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ ਐਬਟਸਫ਼ੋਰਡ ਦੀ ਖ਼ਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਹਨ।

ਐਬਟਸਫ਼ੋਰਡ `ਚ ਉਹ ਸਥਾਨ ਜਿੱਥੇ ਗਗਨਦੀਪ ਸਿੰਘ ਨੂੰ ਗੋਲ਼ੀ ਮਾਰੀ ਗਈ


ਇੱਧਰ ਅਗਵਾੜ ਲੋਪੋਂ ਦੇ ਸਰਪੰਚ ਸਿ਼ਵਰਾਜ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਨੂੰ ਕੈਨੇਡਾ ਗਿਆਂ ਨੂੰ ਭਾਵੇਂ ਕਈ ਸਾਲ ਬੀਤ ਚੁੱਕੇ ਸਨ ਪਰ ਉਹ ਹਾਲੇ ਵੀ ਆਪਣੇ ਪਿੰਡ ਦੇ ਸੰਪਰਕ `ਚ ਸਨ। ਜਗਰਾਓਂ ਲਾਗਲੇ ਇਲਾਕਿਆਂ `ਚ ਇਹ ਮਾੜੀ ਖ਼ਬਰ ਅੱਜ ਸੋਮਵਾਰ ਸਵੇਰੇ ਹੀ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi youth murdered in Abbotsford