ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦੀ ਸਿਆਸਤ ’ਚ ਛਾਏ ਪੰਜਾਬੀ, ਸ਼ਾਨ ਨਾਲ ਲੜ ਰਹੇ ਸੰਸਦੀ ਚੋਣਾਂ

(ਖੱਬਿਓਂ–ਸੱਜੇ) ਕੈਨੇਡੀਅਨ ਕਨਜ਼ਰਵੇਟਿਵ ਪਾਰਟੀ ਦੇ ਆਗੂ ਐਂਡ੍ਰਿਯੂ ਜੇਮਸ ਸਕੀਰ, ਲਿਬਰਲ ਪਾਰਟੀ ਦੇ ਆਗੂ ਤੇ ਕੈਨੇਡਾ ਦੇ ਪ੍

ਸਾਲ 2015 ’ਚ ਚੁਣੀ ਗਈ ਕੈਨੇਡਾ ਦੀ 42ਵੀਂ ਸੰਸਦ ਵਿੱਚ ਭਾਰਤੀ ਮੂਲ ਦੇ 21 ਮੈਂਬਰ ਚੁਣੇ ਗਏ ਸਨ। ਹੁਣ ਜਿਹੜੀਆਂ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ; ਉਨ੍ਹਾਂ ਵਿੱਚ ਵੀ ਇੱਕ ਦਰਜਨ ਤੋਂ ਵੀ ਵੱਧ ਚੋਣ ਹਲਕੇ ਅਜਿਹੇ, ਜਿੱਥੇ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ – ਲਿਬਰਲ, ਕਨਜ਼ਰਵੇਟਿਵ ਤੇ ਨਿਊ ਡੈਮੋਕ੍ਰੈਟਿਕ ਪਾਰਟੀ (NDP) ਨੇ ਭਾਰਤੀ ਮੂਲ ਦੇ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ।

 

 

ਇੰਝ ਜਾਪਦਾ ਹੈ ਕਿ ਕੈਨੇਡੀਅਨ ਸੰਸਦ ’ਚ ਐਤਕੀਂ ਭਾਰਤੀ ਮੂਲ ਦੇ ਐੱਮਪੀਜ਼ ਦੀ ਗਿਣਤੀ ਪਿਛਲੀ ਵਾਰ ਦੇ ਮੁਕਾਬਲੇ ਵਧ ਸਕਦੀ ਹੈ। ਇਨ੍ਹਾਂ ਵਿੱਚੋਂ 50 ਫ਼ੀ ਸਦੀ ਤੋਂ ਵੀ ਵੱਧ ਉਮੀਦਵਾਰ ਪੰਜਾਬੀ ਹਨ। ਇੰਝ ਕੈਨੇਡਾ ’ਚ ਪੰਜਾਬੀ ਪੂਰੀ ਸ਼ਾਨ ਨਾਲ ਚੋਣਾਂ ਲੜ ਰਹੇ ਹਨ।

 

 

ਕੈਨੇਡਾ ਦੇ ਸ਼ਹਿਰਾਂ ਤੇ ਉੱਪ–ਨਗਰਾਂ ਵਿੱਚ ਭਾਰਤੀ ਮੂਲ ਦੇ ਪ੍ਰਵਾਸੀਆਂ ਦੀ ਗਿਣਤੀ 15 ਲੱਖ ਦੇ ਲਗਭਗ ਹੈ। ਉਨਟਾਰੀਓ ਸੂਬੇ ਦੇ ਗ੍ਰੇਟਰ ਟੋਰਾਂਟੋ ਏਰੀਆ, ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੈਟਰੋ ਵੈਨਕੂਵਰ ਖੇਤਰ ਤੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ’ਚ ਭਾਰਤੀ ਮੂਲ ਦੇ ਪ੍ਰਵਾਸੀ ਕਾਫ਼ੀ ਵੱਧ ਗਿਣਤੀ ’ਚ ਰਹਿ ਰਹੇ ਹਨ।

 

 

ਭਾਰਤੀ ਮੂਲ ਦੇ ਤਿੰਨ ਉਮੀਦਵਾਰ ਤਾਂ ਟੋਰਾਂਟੋ ਦੇ ਉੱਪ–ਨਗਰ ਬਰੈਂਪਟਨ ਤੋਂ ਹਨ, ਦੋ ਉਮੀਦਵਾਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋਂ ਅਤੇ ਇੱਕ ਕੈਲਗਰੀ ਤੋਂ ਹੈ।

 

 

ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਪ੍ਰਧਾਨ ਤਾਂ ਜਗਮੀਤ ਸਿੰਘ ਹਨ; ਜਿਨ੍ਹਾਂ ਦੀਆਂ ਜੜ੍ਹਾਂ ਭਾਰਤੀ ਪੰਜਾਬ ਵਿੱਚ ਹਨ। ਉਹ ਬਰਨਾਬੀ–ਦੱਖਣੀ ਹਲਕੇ ਤੋਂ ਉਮੀਦਵਾਰ ਹਨ। ਜੇ ਉਨ੍ਹਾਂ ਦੀ ਪਾਰਟੀ ਬਹੁਮੱਤ ’ਚ ਆਉਂਦੀ ਹੈ, ਤਾਂ ਉਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਬਣਨਗੇ।

 

 

ਲਿਬਰਲ ਪਾਰਟੀ ਨੇ ਸ੍ਰੀ ਜਗਮੀਤ ਸਿੰਘ ਦੇ ਮੁਕਾਬਲੇ ਨੀਲਮ ਬਰਾੜ ਨੂੰ ਉਮੀਦਵਾਰ ਬਣਾਇਆ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖ਼ੁਦ ਉਨ੍ਹਾਂ ਦੀ ਜਿੱਤ ਲਈ ਪੂਰਾ ਤਾਣ ਲਾ ਰਹੇ ਹਨ।

 

 

ਕਨਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਯੂ ਜੇਮਸ ਸਕੀਰ ਹਨ।

 

 

ਕੈਨੇਡਾ ’ਚ 43ਵੀਂ ਸੰਸਦ ਚੁਣਨ ਲਈ ਵੋਟਾਂ ਪਾਉਣ ਦਾ ਕੰਮ ਸੋਮਵਾਰ 21 ਅਕਤੂਬਰ ਨੂੰ ਹੋਣਾ ਤੈਅ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabis in News in Canada fighting parliamentary elections with prestige