ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤੂਰੇ ਨੂੰ ਤੀਜੀ ਮੰਜ਼ਿਲ ਤੋਂ ਸੁੱਟ ਕੇ ‘ਕਤਲ ਕਰਨ’ ਦਾ ਮਾਮਲਾ ਪੁੱਜਾ ਖਰੜ ਅਦਾਲਤ

ਕਤੂਰੇ ਨੂੰ ਤੀਜੀ ਮੰਜ਼ਿਲ ਤੋਂ ਸੁੱਟ ਕੇ ‘ਕਤਲ ਕਰਨ’ ਦਾ ਮਾਮਲਾ ਪੁੱਜਾ ਖਰੜ ਅਦਾਲਤ

ਦੋ ਮਹੀਨੇ ਪਹਿਲਾਂ ਚੰਡੀਗੜ੍ਹ ਲਾਗਲੇ ਨਯਾ ਗਾਓਂ ਦੇ ਆਦਰਸ਼ ਨਗਰ ’ਚ ਇੱਕ ਕਤੂਰੇ ਨੂੰ ਤੀਜੀ ਮੰਜ਼ਿਲ ਤੋਂ ਸੁੱਟ ਕੇ ਮਾਰਨ ਦਾ ਮਾਮਲਾ ਕੱਲ੍ਹ ਅਦਾਲਤ ਪੁੱਜ ਗਿਆ। ਇਸ ਖੇਤਰ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਅਵਾਰਾ (ਕੁੱਤਾ ਪ੍ਰੇਮੀ ਸ਼ਬਦ ‘ਅਵਾਰਾ’ ਨਹੀਂ, ਸਗੋਂ ‘ਬੇਘਰ’ ਵਰਤਦੇ ਹਨ) ਕੁੱਤੇ ਦੀ ‘ਹੱਤਿਆ’ (ਮੌਤ) ਦਾ ਮਾਮਲਾ ਅਦਾਲਤ ਪੁੱਜਾ ਹੈ; ਨਹੀਂ ਤਾਂ ਅਜਿਹੇ ਮਾਮਲੇ ਪੁਲਿਸ ਥਾਣੇ ਤੋਂ ਅਗਾਂਹ ਨਹੀਂ ਜਾਂਦੇ। ਇਹੋ ਕਾਰਨ ਹੈ ਕਿ ਪਸ਼ੂਆਂ ’ਤੇ ਜ਼ੁਲਮ ਦੇ ਮਾਮਲਿਆਂ ਦੀ ਜਾਦਕਾਰੀ ਲੋਕਾਂ ਨੂੰ ਨਹੀਂ ਮਿਲ ਪਾਉਂਦੀ।

 

 

ਇੱਕ ਜੱਥੇਬੰਦੀ ‘ਫ਼ਾਰਐਵਰ ਫ਼੍ਰੈਂਡਜ਼’ ਨੇ ਨਾ ਸਿਰਫ਼ ਬਾਕਾਇਦਾ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਪ੍ਰੈੱਸ ਕਾਨਫ਼ਰੰਸ ਕਰ ਕੇ ਪੁਲਿਸ ਉੱਤੇ ਪਰਚਾ ਦਰਜ ਕਰਨ ਦਾ ਦਬਾਅ ਬਣਾਇਆ; ਸਗੋਂ ਅਗਲੇਰੀ ਜੰਗ ਲਈ ਵਕੀਲਾਂ ਤੋਂ ਕਾਨੂੰਨੀ ਸਲਾਹ ਲਈਜਾ ਰਹੀ ਹੈ। ਸੁਣਵਾਈ ਦੀ ਅਗਲੀ ਤਰੀਕ 24 ਫ਼ਰਵਰੀ ਹੈ।

 

 

ਖਰੜ ਦੀ ਸੈਸ਼ਨਜ਼ ਅਦਾਲਤ ਦੇ ਮੈਜਿਜਸਟ੍ਰੇਟ ਅੰਕਿਤਾ ਗੁਪਤਾ ਸਾਹਵੇਂ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਤੇ ਪੁਲਿਸ ਨੇ ਵੈਟਰਨਰੀ ਡਾਕਟਰ ਦੀ ਰਿਪੋਰਟ ਵੀ ਅਦਾਲਤ ਹਵਾਲੇ ਕੀਤੀ।

 

 

ਮੁਲਜ਼ਮਾਂ ਵਿਰੁੱਧ ਪਸ਼ੂਆਂ ਉੱਤੇ ਅੱਤਿਆਚਾਰ ਬਾਰੇ ਕਾਨੂੰਨ ਦੀ ਧਾਰਾ 11 ਦੇ ਨਾਲ–ਨਾਲ ਗਵਾਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਚੱਲਦਿਆਂ ਭਾਰਤੀ ਦੰਡ ਸੰਘਤਾ ਦੀ ਧਾਰਾ 506 ਵੀ ਲਾਈ ਹੈ।

 

 

ਅਦਾਲਤ ’ਚ ਮੁਲਜ਼ਮ ਰਾਮ ਵਰਮਾ ਦੇ ਵਕੀਲ ਨੇ ਗਵਾਹਾਂ ਤੋਂ ਸੁਆਲ ਪੁੱਛੇ। ਮੁਲਜ਼ਮਾਂ ਦੇ ਦੇਰੀ ਨਾਲ ਅਦਾਲਤ ਪੁੱਜਣ ਕਾਰਨ ਗਵਾਹਾਂ ਨੁੰ ਕਾਫ਼ੀ ਦੇਰ ਤੱਕ ਬੈਠ ਕੇ ਉਡੀਕ ਕਰਨੀ ਪਈ।

 

 

‘ਫ਼ਾਰਐਵਰ ਫ਼੍ਰੈਂਡਜ਼’ ਦੇ ਬਾਨੀ ਵਿਕਾਸ ਲੂਥਰਾ ਨੇ ਦੱਸਿਆ ਕਿ ਉਹ ਅਗਲੇਰੀ ਸਕਾਰਵਾਈ ਲਈ ਸੰਸਥਾ ਨਾਲ ਜੁੜੇ ਵਕੀਲਾਂ ਤੋਂ ਕਾਨੂੰਨੀ ਸਲਾਹ ਲੈ ਰਹੇ ਹਨ ਤੇ ਉਹ ਇਹ ਮਾਮਲਾ ਅੰਤ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਮਾਰਨ ਜਾਂ ਦੁਖੀ ਕਰਨ ਦੇ ਮਾਮਲਿਆਂ ’ਚ ਅਕਸਰ ਲੋਕ ਪੁਲਿਸ ਵਿੱਚ ਰਿਪੋਰਟ ਲਿਖਵਾ ਕੇ ਪੱਲਾ ਝਾੜ ਲੈਂਦੇ ਹਨ ਤੇ ਅੱਗੇ ਫ਼ਾਲੋ–ਅੱਪ ਨਹੀਂ ਕਰਦੇ। ਇਸੇ ਲਈ ਅਜਿਹੇ ਮਾਮਲੇ ਅੰਜਾਮ ਤੱਕ ਨਹੀਂ ਪੁੱਜ ਸਕਦੇ।

 

 

ਸ੍ਰੀ ਲੂਥਰਾ ਨੇ ਅੱਗੇ ਕਿਹਾ ਕਿ ਇਸੇ ਲਈ ਅਪਰਾਧੀਆਂ ਦੇ ਹੌਸਲੇ ਬੁਲੰਦ ਰਹਿੰਦੇ ਹਨ ਤੇ ਉਹ ਜਾਨਵਰਾਂ ਉੱਤੇ ਜ਼ੁਲਮ ਢਾਹੁਣ ਤੋਂ ਝਿਜਕਦੇ ਨਹੀਂ ਹਨ। ‘ਫ਼ਾਰਐਵਰ ਫ਼੍ਰੈਂਡਜ਼’ ਵੱਲੋਂ ਸਰਕਾਰੀ ਵਕੀਲ ਸ੍ਰੀ ਗੁਰਜਿੰਦਰ ਸਿੰਘ ਕੇਸ ਲੜ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pup Murder Case reaches Kharar Court