ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੜਕ ਹਾਦਸੇ ’ਚ PUSU ਪ੍ਰਧਾਨ ਦੀ ਮੌਤ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੜਕ ਹਾਦਸੇ ’ਚ PUSU ਪ੍ਰਧਾਨ ਦੀ ਮੌਤ

ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU) ਦੇ ਪ੍ਰਧਾਨ ਸਤਵਿੰਦਰ ਸਿੰਘ ਦਾ ਇੱਕ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਹੈ। ਉਸ ਦੀ ਉਮਰ ਮਸਾਂ 22–23 ਸਾਲ ਸੀ। ਬੁੱਧਵਾਰ ਨੂੰ ਵਾਪਰੇ ਹਾਦਸੇ ’ਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਪਰ ਉਹ ਕੱਲ੍ਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਵੀਰਵਾਰ ਨੂੰ ਦਮ ਤੋੜ ਗਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਬਾਹਰ ਹਾਦਸਾ ਵਾਪਰਨ ਸਮੇਂ ਸਤਵਿੰਦਰ ਸਿੰਘ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ’ਚ ਸੀ ਤੇ ਉਸ ਨੇ ਹੈਲਮੈਟ ਵੀ ਨਹੀਂ ਪਾਇਆ ਹੋਇਆ ਸੀ।

 

 

ਸਤਵਿੰਦਰ ਸਿੰਘ ਦਾ ਮੋਟਰਸਾਇਕਲ ਇੱਕ ਖੰਭੇ ਨਾਲ ਟਕਰਾ ਗਿਆ ਸੀ ਤੇ ਉਸ ਦੇ ਸਿਰ ’ਤੇ ਗੰਭੀਰ ਕਿਸਮ ਦੀ ਸੱਟ ਵੱਜ ਗਈ ਸੀ।

 

 

ਸਤਵਿੰਦਰ ਸਿੰਘ ਨਾਲ ਪਿਛਲੀ ਸੀਟ ’ਤੇ ਉਸ ਦਾ ਦੋਸਤ ਜਸਮਲ ਸਿੰਘ ਵੀ ਬੈਠਾ ਸੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਜਸਮਲ ਸਿੰਘ ਨੇ ਦੱਸਿਆ ਕਿ ਉਹ ਤੇ ਸਤਵਿੰਦਰ ਦੋਵੇਂ ਹੀ ਨਵੀਂ ਨੌਕਰੀ ਮਿਲਣ ਦੀ ਖ਼ੁਸ਼ੀ ਮਨਾ ਰਹੇ ਸਨ।

 

 

‘ਸਤਵਿੰਦਰ ਸਿੰਘ ਤੇ ਜਸਮਲ ਸਿੰਘ ਦੋਵੇਂ ਹੀ ਨਸ਼ੇ ਦੀ ਹਾਲਤ ’ਚ ਸਨ ਤੇ ਯੂਨੀਵਰਸਿਟੀ ਕੈ਼ਪਸ ਵਾਪਸ ਜਾ ਰਹੇ ਸਨ; ਜਦੋਂ ਸਤਵਿੰਦਰ ਸਿੰਘ ਆਪਣੀ ਬਾਈਕ ਤੋਂ ਕੰਟਰੋਲ ਗੁਆ ਬੈਠਾ ਤੇ ਉਹ ਖੰਭੇ ’ਚ ਜਾ ਵੱਜੇ।’

 

 

ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਪੀਜੀਆਈ ਦਾਖ਼ਲ ਕਰਵਾਇਆ ਗਿਆ, ਜਿੱਥੇ ਸਤਵਿੰਦਰ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।

 

 

ਕੱਲ੍ਹ ਪੋਸਟ–ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਸਤਵਿੰਦਰ ਸਿੰਘ ਦੇ ਪਰਿਵਾਰ ਹਵਾਲੇ ਕਰ ਦਿੱਤੀ ਗਈ। ਸਤਵਿੰਦਰ ਸਿੰਘ ਦੇ ਮਾਪੇ ਯੂਨੀਵਰਸਿਟੀ ’ਚ ਦਰਜਾ–4 ਮੁਲਾਜ਼ਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUSU President dies in Punjab University Chandigarh road mishap