ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਰ ਜਾ ਰਹੇ ਨੌਜਵਾਨ ਦੀ ਅਜਨਾਲਾ ਨੇੜੇ ਭੇਤ ਭਰੀ ਮੌਤ

ਕਤਰ ਜਾ ਰਹੇ ਨੌਜਵਾਨ ਦੀ ਅਜਨਾਲਾ ਨੇੜੇ ਭੇਤ ਭਰੀ ਮੌਤ

ਅੰਮ੍ਰਿਤਸਰ ਤੋਂ ਕਤਰ ਜਾ ਰਹੇ 28 ਸਾਲਾਂ ਦੇ ਇੱਕ ਨੌਜਵਾਨ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਇਹ ਘਟਨਾ ਅਜਨਾਲਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਰਾਏਪੁਰ ਖੁਰਦ ਦੀ ਹੈ। ਮ੍ਰਿਤਕ ਦੀ ਸ਼ਨਾਖ਼ਤ ਦੀਪ ਸਿੰਘ ਨਿਵਾਸੀ ਪਿੰਡ ਨੰਗਲ ਵੰਜਾਵਾ (ਅਜਨਾਲਾ ਸਬ–ਡਿਵੀਜ਼ਨ, ਅੰਮ੍ਰਿਤਸਰ) ਵਜੋਂ ਹੋਈ ਹੈ।

 

 

ਮ੍ਰਿਤਕ ਦੇ ਭਰਾ ਹਰੂ ਸਿੰਘ ਨੇ ਦੱਸਿਆ,‘ਮੇਰੇ ਭਰਾ ਨੇ ਕਤਰ ਦੇਸ਼ ਦੇ ਸ਼ਹਿਰ ਦੋਹਾ ਜਾਣਾ ਸੀ। ਸ਼ੁੱਕਰਵਾਰ ਨੂੰ, ਮੈਂ ਉਸ ਨੂੰ ਅਜਨਾਲਾ ਬੱਸ ਅੱਡੇ ’ਤੇ ਛੱਡਿਆ। ਚਾਰ ਘੰਟਿਆਂ ਬਾਅਦ ਹੀ ਮੇਰੇ ਭਰਾ ਦਾ ਫ਼ੋਨ ‘ਅਨਰੀਚੇਬਲ’ ਭਾਵ ਰੇਂਜ ਤੋਂ ਬਾਹਰ ਹੋ ਗਿਆ। ਅਸੀਂ ਉਸ ਨੂੰ ਕਈ ਵਾਰ ਕਾੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ।’

 

 

ਉਨ੍ਹਾਂ ਦੱਸਿਆ ਕਿ ਸਨਿੱਚਰਵਾਰ ਸਵੇਰੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਫ਼ੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਰਾਏਪੁਰ ਖੁਰਦ ਪਿੰਡ ਵਿੱਚ ਨਹਿਰ ਲਾਗੇ ਪਈ ਹੈ। ਪਰਿਵਾਰਕ ਮੈਂਬਰ ਜਦੋਂ ਉੱਥੇ ਪੁੱਜੇ, ਤਾਂ ਉਸ ਦਾ ਪਾਸਪੋਰਟ, ਬੈਗ ਤੇ ਮੋਬਾਇਲ ਫ਼ੋਨ ਗ਼ਾਇਬ ਸਨ।

 

 

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਐੱਸਪੀ–ਡੀ ਹਰਪਾਲ ਸਿੰਘ, ਡੀਐੱਸਪੀ–ਅਜਨਾਲਾ ਹਰਪ੍ਰੀਤ ਸਿੰਘ ਤੇ ਅਜਨਾਲਾ ਦੇ ਹੀ ਐੱਸਐੱਚਓ ਘਟਨਾ ਸਥਾਨ ਉੱਤੇ ਪੁੱਜੇ ਤੇ ਤਫ਼ਤੀਸ਼ ਸ਼ੁਰੁ ਕਰ ਦਿੱਤੀ। ਲਾਸ਼ ਉੱਤੇ ਮਾਮੂਲੀ ਝਰੀਟਾਂ ਲੱਗੀਆਂ ਮਿਲੀਆਂ ਹਨ। ਲਾਸ਼ ਨੂੰ ਅਜਨਾਲਾ ਦੇ ਸਿਵਲ ਹਸਪਤਾਲ ’ਚ ਪੋਸਟ–ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡਾਕਟਰਾਂ ਦਾ ਇੱਕ ਬੋਰਡ ਇਹ ਪੋਸਟ–ਮਾਰਟਮ ਕਰੇਗਾ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੀਪ ਸਿੰਘ ਨੇ ਮੁੰਬਈ ਤੋਂ ਕਤਰ ਦੀ ਉਡਾਣ ਲੈਣੀ ਸੀ। ਉਹ ਕਤਰ ’ਚ ਸਮੁੰਦਰੀ ਜਹਾਜ਼ਾਂ ਉੱਤੇ ਮਜ਼ਦੂਰ ਵਜੋਂ ਕੰਮ ਕਰਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Qatar going youth dies near Ajnala in suspicious circumstances