ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਿਹਵੀਰ ਨੂੰ ਕੁੰਡੀਆਂ ਪਾ ਕੇ ਕੱਢਣ ’ਤੇ ਉਠਣ ਲੱਗੇ ਸਵਾਲ

ਫਤਿਹਵੀਰ ਨੂੰ ਕੁੰਡੀਆਂ ਪਾ ਕੇ ਕੱਢਣ ’ਤੇ ਉਠਣ ਲੱਗੇ ਸਵਾਲ

ਬੋਰਵੈਲ ਵਿਚ ਡਿੱਗੇ 2 ਸਾਲਾ ਫਤਿਹਵੀਰ ਸਿੰਘ ਨੂੰ ਕੱਢਣ ਵਿਚ ਸਥਾਨਕ ਪ੍ਰਸ਼ਾਸਨ ਹਰ ਤਰ੍ਹਾਂ ਫੇਲ੍ਹ ਰਿਹਾ ਹੈ। ਅੱਜ ਫਤਿਹਵੀਰ ਸਿੰਘ ਨੂੰ ਕੁੰਡੀਆਂ ਪਾ ਕੇ ਉਸੇ ਹੀ ਪਾਈਪ ਦੇ ਰਾਹੀਂ ਬਾਹਰ ਕੱਢਿਆ ਗਿਆ ਜਿਸ ਪਾਈਪ ਵਿਚ ਉਹ ਡਿੱਗਿਆ ਸੀ।  ਪ੍ਰਸ਼ਾਸਨ ਵੱਲੋਂ ਪਿੱਛਲੇ ਪੰਜ ਦਿਨਾਂ ਤੋਂ ਬਰਾਬਰ ਪੁੱਟੇ ਜਾ ਰਹੇ ਬੋਰ ਰਾਹੀਂ ਕੱਢਣ ਵਿਚ ਕਿਸੇ ਕੰਮ ਨਹੀਂ ਆਇਆ। ਫਤਿਹਵੀਰ ਨੂੰ ਕੁੰਡੀਆਂ ਨਾਲ ਕੱਢਣ ਉਤੇ ਹੁਣ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਕੁੰਡੀਆਂ ਪਾ ਕੇ, ਰੱਸੇ ਰਾਹੀਂ ਉਸੇ ਦਿਨ ਹੀ ਕੱਢਿਆ ਜਾ ਸਕਦਾ ਸੀ।  ਅੱਜ ਫਤਿਹਵੀਰ ਨੂੰ 110 ਘੰਟੇ ਬੀਤ ਜਾਣ ਬਾਅਦ ਬਾਹਰ ਕੱਢੇ ਜਾਣ ਤੋਂ ਬਾਅਦ ਮ੍ਰਿਤਕ ਐਲਾਨੇ ਜਾਣ ਉਤੇ ਲੋਕਾਂ ਵਿਚ ਰੋਸ ਦੀ ਲਹਿਰ ਦੌੜ ਗਈ।

 

ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਬਾਅਦ ਕਰੀਬ 3 ਵਜੇ ਖੇਡ ਹੋਇਆ 2 ਸਾਲਾ ਫਤਿਹਵੀਰ ਸਿੰਘ 150 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ। ਜਿਸ ਨੂੰ ਬਚਾਉਣ ਲਈ ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ, ਐਨਡੀਆਰਐਫ, ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਅਤੇ ਸਥਾਨਕ ਲੋਕ ਬਚਾਉਣ ਲਈ ਮਿਲਕੇ ਕੰਮ ਕਰ ਰਹੇ ਸਨ। ਜਿਸ ਬੋਰਵੈਲ ਵਿਚ ਫਤਿਹਵੀਰ ਡਿੱਗਿਆ ਸੀ, ਉਸ ਦੇ ਬਰਾਬਰ ਇਕ ਹੋਰ ਬੋਰ ਕੀਤਾ ਗਿਆ ਜਿਸ ਰਾਹੀਂ ਹੇਠਾਂ ਤੋਂ ਸੁਰੰਗ ਬਣਾਕੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਗਿਆ। ਇਸ ਬਚਾਓ ਕੰਮ ਦੌਰਾਨ ਕਈ ਵਾਰ ਤਕਨੀਕੀ ਕਾਰਨਾਂ ਕਾਰਕੇ ਵਿਚ ਦੀ ਕਈ ਵਾਰ ਕੰਮ ਨੂੰ ਰੋਕਣਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Questions arising out of fatehveer