ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਹਾੜੀ ਸੀਜ਼ਨ ਨੇ ਰਚਿਆ ਇਤਿਹਾਸ, ਕਣਕ ਦੋ ਦਹਾਕਿਆਂ ’ਚ ਸਭ ਤੋਂ ਵੱਧ

ਪੰਜਾਬ ਦੀਆਂ ਮੰਡੀਆਂ ਕਣਕ ਦੀ ਖ਼ਰੀਦ ਪ੍ਰਕਿਰਿਆ ਅਤੇ ਭਰਪੂਰ ਆਮਦ 1 ਅਪ੍ਰੈਲ 2019 ਤੋਂ ਜਾਰੀ ਹੈ ਜਦਕਿ ਪੰਜਾਬ ਮੌਜੂਦਾ ਸੀਜ਼ਨ ਦੌਰਾਨ ਹੋਈ ਕਣਕ ਦੀ ਕੁੱਲ ਆਮਦ/ਖ਼ਰੀਦ ਪਿਛਲੇ 20 ਸਾਲਾਂ ' ਹੋਈ ਕਣਕ ਦੀ ਆਮਦ/ਖ਼ਰੀਦ ਤੋਂ ਵਧੇਰੇ ਹੈ। ਕਣਕ ਦੀ ਸਰਕਾਰੀ ਖ਼ਰੀਦ 25 ਮਈ 2019 ਤੱਕ ਕੀਤੀ ਜਾਵੇਗੀ।

 

ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਅੱਗੇ ਦਸਿਆ ਕਿ ਸੂਬੇ ਖਰੀਦੀ ਹੋਈ ਕੁੱਲ 129.93  ਲੱਖ ਮੀਟ੍ਰਿਕ ਟਨ ਕਣਕ ਚੋਂ  128.38 ਲੱਖ ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵਲੋਂ ਜਦਕਿ 1.55 ਲੱਖ ਮੀਟ੍ਰਿਕ ਟਨ ਕਣਕ ਨਿੱਜੀ ਮਿੱਲ ਮਾਲਕਾਂ ਵਲੋਂ ਖ਼ਰੀਦੀ ਜਾ ਚੁੱਕੀ ਹੈ।

 

ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ 23 ਮਈ, 2019 ਤੱਕ 20013.81 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

 

ਬੁਲਾਰੇ ਨੇ ਦੱਸਿਆ ਕਿ ਮੰਡੀਆਂ ਚੋਂ ਖ਼ਰੀਦੀ ਕਣਕ ਦੀ ਚੁਕਾਈ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਕੁੱਲ ਕਣਕ ਵਿੱਚੋਂ 97 ਫੀਸਦ ਕਣਕ ਦੀ ਚੁਕਾਈ ਮੁਕੰਮਲ ਹੋ ਚੁੱਕੀ ਹੈ। ਸੂਬੇ ਦੇ ਖ਼ੁਰਾਕ ਵਿਭਾਗ ਵੱਲੋਂ ਕੁੱਲ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਨਾਲ ਪੰਜਾਬ ਦੇ 8.23 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rabi Marketing Season 2019 creates history in punjab