ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਧੇ–ਮਾਂ ਨੂੰ ਜ਼ਮਾਨਤ ਲਈ ਖ਼ੁਦ ਪੇਸ਼ ਹੋਣਾ ਪਵੇਗਾ ਕਪੂਰਥਲਾ ਅਦਾਲਤ 'ਚ

ਰਾਧੇ–ਮਾਂ ਨੂੰ ਜ਼ਮਾਨਤ ਲਈ ਖ਼ੁਦ ਪੇਸ਼ ਹੋਣਾ ਪਵੇਗਾ ਕਪੂਰਥਲਾ ਅਦਾਲਤ 'ਚ

ਕਪੂਰਥਲਾ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਮਾਨਹਾਨੀ ਦੇ ਇੱਕ ਮਾਮਲੇ ਵਿੱਚ ਸੁਖਵਿੰਦਰ ਕੌਰ ਉਰਫ਼ ਰਾਧੇਮਾਂ ਨੂੰ ਸੰਮਨ ਜਾਰੀ ਕਰ ਕੇ 26 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਰਾਧੇਮਾਂ ਨੂੰ ਹੁਣ ਅਦਾਲਤ ' ਪੇਸ਼ ਹੋ ਕੇ ਅਗਾਊਂ ਜ਼ਮਾਨਤ ਮਿਲ ਸਕੇਗੀ

 

 

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮਿੱਤਲ ਨੇ ਰਾਧੇਮਾਂ ਉੱਤੇ ਮਾਨਹਾਨੀ ਕੇਸ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਨੂੰ ਜੱਜ ਜਸਬੀਰ ਕੌਰ ਨੇ ਮਨਜ਼ੂਰ ਕਰ ਲਿਆ। ਸੁਰਿੰਦਰ ਮਿੱਤਲ ਵੱਲੋਂ ਐਡਵੋਕੇਟ ਜੇਜੇਐੱਸ ਅਰੋੜਾ ਨੇ ਪਟੀਸ਼ਨ ਦਾਇਰ ਕਰ ਕੇ ਦੱਸਿਆ ਕਿ 11 ਅਗਸਤ, 2015 ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਪ੍ਰਕਾਸ਼ਿਤ ਹੋਈ ਸੀ

 

 

ਉਸ ਖ਼ਬਰ ਵਿੱਚ ਰਾਧੇਮਾਂ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਸੁਰਿੰਦਰ ਮਿੱਤਲ ਉੱਤੇ ਕੁਝ ਗੰਭੀਰ ਇਲਜ਼ਾਮ ਲਾਏ ਸਨ। ਉਨ੍ਹਾਂ ਐਂਵੇਂ ਹੀ ਆਖ ਦਿੱਤਾ ਸੀ ਕਿ ''ਸ੍ਰੀ ਮਿੱਤਲ ਵਿਰੁੱਧ ਕਈ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਚਾਰ ਜਬਰਜਨਾਹ ਦੇ ਹਨ।''

 

 

ਆਪਣੀ ਪਟੀਸ਼ਨ ' ਸ੍ਰੀ ਮਿੱਤਲ ਨੇ ਅਦਾਲਤ ਨੂੰ ਵੀ ਇਹੋ ਦੱਸਿਆ ਹੈ ਕਿ ਰਾਧੇਮਾਂ ਨੇ ਉਨ੍ਹਾਂ ਉੱਤੇ ਝੂਠੇ ਦੋਸ਼ ਲਾਏ ਹਨ, ਜਿਨ੍ਹਾਂ ਕਰਕੇ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਹੋਏ ਹਨ

 

 

ਰਾਧੇਮਾਂ ਦੇ ਇਸੇ ਬਿਆਨ ਦੇ ਆਧਾਰ ਉੱਤੇ ਉਨ੍ਹਾਂ ਸਾਲ 2015 ' ਅਪਰਾਧਕ ਮਾਨਹਾਨੀ ਦਾ ਦਾਅਵਾ ਠੋਕ ਦਿੱਤਾ ਸੀ। ਚਾਰ ਸਾਲ ਤਾਂ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਅਦਾਲਤ ਨੇ ਰਾਧੇਮਾਂ ਨੂੰ ਸੰਮਨ ਭੇਜ ਦਿੱਤਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Radhe-Maa will have to depose before Kapurthala Court to get advance bail