ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: ਲੁਧਿਆਣਾ 'ਚ ਰਾਹੁਲ ਦਾ ਟਰੈਕਟਰ ਚਲਾਉਣਾ ਬਣਿਆ ਚਰਚਾ ਦਾ ਵਿਸ਼ਾ

​​​​​​​VIDEO: ਲੁਧਿਆਣਾ 'ਚ ਰਾਹੁਲ ਦਾ ਟਰੈਕਟਰ ਚਲਾਉਣਾ ਬਣਿਆ ਚਰਚਾ ਦਾ ਵਿਸ਼ਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਤੇ ਲੁਧਿਆਣਾ ’ਚ ਰੈਲੀਆਂ ਕੀਤੀਆਂ। ਫ਼ਰੀਦਕੋਟ ’ਚ ਉਹ ਕਾਂਗਰਸੀ ਉਮੀਦਵਾਰ ਸ੍ਰੀ ਮੁਹੰਮਦ ਸੱਦੀਕ ਦੇ ਹੱਕ ਵਿੱਚ ਪੁੱਜੇ ਸਨ, ਜਦ ਕਿ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਉਮੀਦਵਾਰ ਹਨ।

 

 

ਦੋਵੇਂ ਰੈਲੀਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ੍ਰੀ ਰਾਹੁਲ ਗਾਂਧੀ ਦੇ ਨਾਲ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਬਰਗਾੜੀ ਦੇ ਮ੍ਰਿਤਕਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ, ਉੱਥੇ ਉਨ੍ਹਾਂ ਪੁਲਿਸ ਗੋਲੀਕਾਂਡ ਦੇ ਦੋਸ਼ੀਆਂ ਨੂੰ ਨਾ ਬਖਸ਼ਣ ਦਾ ਆਪਣਾ ਬਿਆਨ ਦੁਹਰਾਇਆ।

 

 

ਇਨ੍ਹਾਂ ਦੋਵੇਂ ਰੈਲੀਆਂ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ।

 

 

ਇਸ ਦੇ ਬਾਵਜੂਦ ਅੱਜ ਇਨ੍ਹਾਂ ਰੈਲੀਆਂ ਨਾਲੋਂ ਸ੍ਰੀ ਰਾਹੁਲ ਗਾਂਧੀ ਵੱਲੋਂ ਲੁਧਿਆਣਾ ’ਚ ਟਰੈਕਟਰ ਚਲਾਇਆ ਜਾਣਾ ਵਧੇਰੇ ਚਰਚਾ ਦਾ ਕੇਂਦਰ ਬਣਿਆ ਰਿਹਾ। ਰਾਹੁਲ ਗਾਂਧੀ ਟਰੈਕਟਰ ਚਲਾ ਰਹੇ ਸਨ; ਜਦ ਕਿ ਉਨ੍ਹਾਂ ਦੇ ਸੱਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੱਬੇ ਪਾਸੇ ਕਾਂਗਰਸੀ ਆਗੂ ਆਸ਼ਾ ਕੁਮਾਰੀ ਤੇ ਥੋੜ੍ਹਾ ਪਿੱਛੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਰਵਨੀਤ ਸਿੰਘ ਬਿੱਟੂ ਬੈਠੇ ਸਨ।

 

 

ਇਹ ਵਿਡੀਓ ਅੱਜ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi driving tractor in Ludhiana remained a source of attraction