ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਜੀ, ਕੈਪਟਨ ਨੂੰ ਤੇਲ `ਤੇ ਟੈਕਸ ਘਟਾਉਣ ਲਈ ਕਹੋ: ਸੁਖਬੀਰ ਬਾਦਲ

ਰਾਹੁਲ ਜੀ, ਕੈਪਟਨ ਨੂੰ ਤੇਲ `ਤੇ ਟੈਕਸ ਘਟਾਉਣ ਲਈ ਕਹੋ: ਸੁਖਬੀਰ ਬਾਦਲ

ਤੇਲ ਕੀਮਤਾਂ ਵਿਰੁੱਧ ਕਾਂਗਰਸ ਦੀ ਅਗਵਾਈ ਹੇਠਲੇ ‘ਭਾਰਤ ਬੰਦ` ਦੇ ਇੱਕ ਦਿਨ ਬਾਅਦ ਅੱਜ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ `ਚ ਆਪਣੀ ਪਾਰਟੀ ਦੀ ਸਰਕਾਰ ਨੂੰ ਤੇਲ `ਤੇ ਟੈਕਸ (ਵੈਟ) ਘਟਾਉਣ ਦੀ ਹਦਾਇਤ ਜਾਰੀ ਕਰਨ, ਤਾਂ ਜੋ ਆਮ ਆਦਮੀ ਨੂੰ ਕੁਝ ਰਾਹਤ ਮਿਲ ਸਕੇ।


ਸ੍ਰੀ ਸੁਖਬੀਰ ਬਾਦਲ ਨੇ ਅੱਜ ਇੱਥੇ ਇੱਕ ਪ੍ਰੈੱਸ ਬਿਆਨ `ਚ ਕਿਹਾ ਕਿ ਪੰਜਾਬ ਨੂੰ ਪੈਟਰੋਲ `ਤੇ 23 ਰੁਪਏ ਤੇ ਡੀਜ਼ਲ `ਤੇ 11 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਟੈਕਸ ਇਕੱਠਾ ਹੁੰਦਾ ਹੈ ਤੇ ਪੰਜਾਬ ਨੂੰ ਪੈਟਰੋਲੀਅਮ ਪਦਾਰਥਾਂ ਰਾਹੀਂ 5,800 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ।


ਸ੍ਰੀ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹੁਣ ਚਾਹੀਦਾ ਹੈ ਕਿ ਉਹ ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ `ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਲ ਅਮਰਿੰਦਰ ਸਿੰਘ ਨੂੰ ਵੀ ਤੁਰੰਤ ਤੇਲ `ਤੇ ਟੈਕਸ ਘਟਾਉਣ ਦੀ ਹਦਾਇਤ ਜਾਰੀ ਕਰਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul should ask Captain to decrease tax over oil