ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਨੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੱਕ ਐਕਸਪ੍ਰੈਸ ਰੇਲ ਗੱਡੀ ਚਲਾਉਣ ਦੀ ਦਿੱਤੀ ਸਹਿਮਤੀ

4 ਅਕਤੂਬਰ ਤੋਂ ਨਵੀਂ ਦਿੱਲੀ-ਲੁਧਿਆਣਾ ਸ਼ਤਾਬਦੀ ਲੋਹੀਆ ਖਾਸ ਤੱਕ ਵਾਇਆ ਸੁਲਤਾਨਪੁਰ ਲੋਧੀ ਚਲਾਉਣ ਦਾ ਕੀਤਾ ਫ਼ੈਸਲਾ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਇਸ ਇਤਿਹਾਸਕ ਸ਼ਹਿਰ ਨੂੰ ਰੇਲ ਰਾਹੀਂ ਨਵੀਂ ਦਿੱਲੀ ਨਾਲ ਜੋੜਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਬੇਨਤੀ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।

 

ਰੇਲਵੇ ਮੰਤਰਾਲੇ ਨੇ 4 ਅਕਤੂਬਰ 2019 ਤੋਂ ਨਵੀਂ ਦਿੱਲੀ-ਲੁਧਿਆਣਾ ਸ਼ਤਾਬਦੀ ਨੂੰ ਇੰਟਰ ਸਿਟੀ ਐਕਸਪ੍ਰੈਸ ਵਜੋਂ ਹਫ਼ਤੇ ਵਿੱਚ ਪੰਜ ਦਿਨ ਲੋਹੀਆ ਖਾਸ ਤੱਕ ਚਲਾਉਣ ਦਾ ਫ਼ੈਸਲਾ ਕੀਤਾ ਹੈ ਜਿਹੜੀ ਸੁਲਤਾਨਪੁਰ ਲੋਧੀ ਵਿਖੇ ਉਚੇਚੇ ਤੌਰ ’ਤੇ ਰੋਕੇਗੀ।

 

ਇਹ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਸਿੱਖ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਐਕਸਪ੍ਰੈਸ ਰੇਲ ਗੱਡੀ ਚਲਾਉਣ ਲਈ ਰੇਲਵੇ ਮੰਤਰਾਲੇ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਕੀਤਾ ਗਿਆ ਹੈ।
 

ਇੰਟਰ ਸਿਟੀ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.00 ਵਜੇ ਰਵਾਨਾ ਹੋਵੇਗੀ ਜਿਹੜੀ ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਦੁਪਹਿਰ ਬਾਅਦ 2.40 ਵਜੇ ਸੁਲਤਾਨਪੁਰ ਲੋਧੀ ਪੁੱਜੇਗੀ। ਇਹ ਰੇਲ ਗੱਡੀ ਵਾਪਸੀ ਦਾ ਸਫਰ ਲੋਹੀਆ ਖਾਸ ਤੋਂ ਦੁਪਹਿਰ ਬਾਅਦ 3.35 ਵਜੇ ਸ਼ੁਰੂ ਕਰਕੇ ਨਵੀਂ ਦਿੱਲੀ ਵਿਖੇ ਰਾਤ 11 ਵਜੇ ਪਹੁੰਚੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:railways accepts punjab cms request for express train for sultanpur lodhi during 550th prakash purb