ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਵਧਾਈ ਠੰਡ

1 / 2ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਵਧਾਈ ਠੰਡ

2 / 2ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਵਧਾਈ ਠੰਡ

PreviousNext

ਮੌਸਮ ਵਿਭਾਗ ਦੀ ਭੱਵਿਖਬਾਣੀ ਸਹੀ ਸਾਬਿਤ ਹੋਈ ਅਤੇ ਵੀਰਵਾਰ ਤੋਂ ਮੀਂਹ ਦੀ ਝੜੀ ਸ਼ੁਰੂ ਹੋ ਗਈ ਸੀ, ਜੋ ਕਿ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਵੀਰਵਾਰ ਦੇਰ ਰਾਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਵੀ ਹੋਈ ਸੀ, ਜਿਸ ਨਾਲ ਪਾਰਾ ਹੋਰ ਵੱਧ ਗਿਆ। 
 

ਪਾਰੇ 'ਚ ਵਾਧਾ ਹੋਣ ਨਾਲ ਠੰਡ ਵੱਧ ਗਈ ਹੈ ਅਤੇ ਲੋਕ ਘਰਾਂ 'ਚ ਡੱਕੇ ਰਹਿਣ ਲਈ ਮਜਬੂਰ ਹੋ ਰਹੇ ਹਨ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਵਿੱਚ 13-14 ਦਸੰਬਰ ਨੂੰ ਮੀਂਹ ਦੀ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ। ਉਧਰ ਇਸ ਮੀਂਹ ਤੋਂ ਬਾਅਦ ਜਿੱਥੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ ਉੱਥੇ ਹੀ ਹੁਣ ਕੋਹਰੇ ਅਤੇ ਧੁੰਦ ਚ ਵੀ ਇਜ਼ਾਫਾ ਹੋਵੇਗਾ। ਜਿਸ ਨਾਲ ਸੜਕੀ ਸਫ਼ਰ ਕਰਨ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


 

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਸਿਹਤ ਦੇ ਲਿਹਾਜ਼ ਨਾਲ ਲਾਹੇਵੰਦ ਹੈ। ਇਸ ਨਾਲ ਜਿੱਥੇ ਵਾਤਾਵਰਣ ਸਾਫ ਹੋਵੇਗਾ ਅਤੇ ਐਲਰਜੀ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲੇਗੀ।  ਇਸ ਤੋਂ ਇਲਾਵਾ ਕਿਸਾਨਾਂ ਲਈ ਵੀ ਇਹ ਬਾਰਿਸ਼ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੈ ਕੇ ਆਈ ਹੈ ਜਦਕਿ ਕੁਝ ਕਿਸਾਨਾਂ ਨੂੰ ਬਾਰਿਸ਼ ਨੇ ਰਾਹਤ ਵੀ ਦਿੱਤੀ ਹੈ।

 

ਜਿਹੜੇ ਕਿਸਾਨਾਂ ਨੇ ਖੇਤਾਂ 'ਚ ਅੱਗ ਲਾਏ ਬਗੈਰ ਕਣਕ ਦੀ ਬੀਜਾਈ ਕੀਤੀ ਹੈ, ਉਨ੍ਹਾਂ ਖੇਤਾਂ 'ਚ ਤਾਂ ਪਰਾਲੀ ਨੂੰ ਗਾਲਣ ਲਈ ਇਹ ਬਾਰਿਸ਼ ਵਰਦਾਨ ਸਿੱਧ ਹੋਵੇਗੀ ਪਰ ਜੇਕਰ ਕਿਸਾਨਾਂ ਨੇ ਫਸਲ ਨੂੰ ਪਹਿਲਾਂ ਹੀ ਪਾਣੀ ਲਾਇਆ ਹੋਇਆ ਹੈ ਤਾਂ ਅਜਿਹੀ ਸਥਿਤੀ 'ਚ ਭਾਰੀ ਬਾਰਿਸ਼ ਹੋਣ ਦੀ ਸੂਰਤ 'ਚ ਕਣਕ 'ਚ ਸਿੱਲ ਦੀ ਮਾਤਰਾ ਵਧਣ ਕਾਰਣ ਫਸਲ ਦਾ ਰੰਗ ਪੀਲਾ ਪੈਣ ਦਾ ਡਰ ਬਣਿਆ ਰਹੇਗਾ।
 

ਮੌਸਮ ਵਿਭਾਗ ਮੁਤਾਬਕ ਮੋਹਾਲੀ, ਚੰਡੀਗੜ੍ਹ, ਪਟਿਆਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਫਿਰੋਜ਼ਪੁਰ,  ਫ਼ਰੀਦਕੋਟ, ਤਰਨ ਤਾਰਨ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਰੋਪੜ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain Brings Down Temperature in Punjab