ਅਗਲੀ ਕਹਾਣੀ

ਪਟਿਆਲਾ, ਸੰਗਰੂਰ, ਮਾਨਸਾ, ਮੁਕਤਸਰ ਸਾਹਿਬ ’ਚ ਮੀਂਹ ਦਾ ਕਹਿਰ

ਪਟਿਆਲਾ, ਸੰਗਰੂਰ, ਮਾਨਸਾ, ਮੁਕਤਸਰ ਸਾਹਿਬ ’ਚ ਮੀਂਹ ਦਾ ਕਹਿਰ

ਤਸਵੀਰਾਂ: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

 

ਪੰਜਾਬ ਦੇ ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਂਹ ਕਾਰਨ ਕਹਿਰ ਵਰਤਿਆ ਹੋਇਆ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ।

 

 

ਸੰਗਰੂਰ ਜ਼ਿਲ੍ਹੇ ਦੇ ਕਸਬੇ ਮੂਣਕ ਨੇੜੇ ਪਿੰਡ ਮਕਰੋੜ ਤੇ ਫੁੱਲੜ, ਮਾਨਸਾ ਜ਼ਿਲ੍ਹੇ ’ਚ ਸਰਦੂਲਗੜ੍ਹ ਸਬ–ਡਿਵੀਜ਼ਨ ਲਾਗਲੇ ਪਿੰਡ ਭੱਲਣ ਵਾੜਾ ਵਿਖੇ ਘੱਗਰ ਦਰਿਆ ਵਿੱਚ ਪਾੜ ਪਏ ਹੋਏ ਹਨ।

 

 

ਸੰਗਰੂਰ ਜ਼ਿਲ੍ਹੇ ਦੇ ਪਿੰਡ ਫੁੱਲੜ ਵਿਖੇ ਘੱਗਰ ਦਰਿਆ ਉੱਤੇ 150 ਫ਼ੁੱਟ ਲੰਮਾ ਪਾੜ ਪਿਆ ਹੋਇਆ ਹੈ। ਇੱਥੇ ਭਾਵੇਂ ਫ਼ੌਜ ਤੇ ਐੱਨਡੀਆਰਐੱਫ਼ ਵੱਲੋਂ ਰਾਹਤ ਕਾਰਜ ਜਾਰੀ ਹਨ ਪਰ ਹਾਲੇ ਤੱਕ ਇਨ੍ਹਾਂ ਰਾਹਤ–ਟੀਮਾਂ ਤੋਂ ਇਹ ਪਾੜ ਪੂਰਿਆ ਨਹੀਂ ਜਾ ਸਕਿਆ।

 

 

ਉੱਧਰ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਮੀਂਹ ਕਾਰਨ ਫ਼ਸਲਾਂ ਦੀ ਬਹੁਤ ਬਰਬਾਦੀ ਹੋਈ ਹੈ। ਉਡੇਕਰਾਂ, ਥਾਂਦੇਵਾਲਾ, ਕੋਟਲੀ, ਜੰਮੂਆਣਾ, ਹਰਾਜ, ਵੱਤੂ, ਲੁਬਾਣੀਵਾਲੀ ਤੇ ਸੱਕਣਵਾਲੀ ਵਿੱਚ ਫ਼ਸਲਾਂ ਵੱਡੇ ਪੱਧਰ ਉੱਤੇ ਬਰਬਾਦ ਹੋਈਆਂ ਹਨ।

ਪਟਿਆਲਾ, ਸੰਗਰੂਰ, ਮਾਨਸਾ, ਮੁਕਤਸਰ ਸਾਹਿਬ ’ਚ ਮੀਂਹ ਦਾ ਕਹਿਰ

 

ਕਿਸਾਨਾਂ ਨੂੰ ਹੁਣ ਡਰ ਲੱਗ ਰਿਹਾ ਹੈ ਕਿ ਕਿਤੇ ਉਨ੍ਹਾਂ ਦੀਆਂ ਝੋਨੇ ਤੇ ਨਰਮੇ ਦੀਆਂ ਫ਼ਸਲਾਂ ਬਰਬਾਦ ਨਾ ਹੋ ਜਾਣ ਕਿਉਂਕਿ ਇਸ ਵੇਲੇ ਸਾਰੀਆਂ ਫ਼ਸਲਾਂ ਪਾਣੀ ਵਿੱਚ ਡੁੱਬੀਆਂ ਪਈਆਂ ਹਨ।

 

 

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕਿਸਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਰੋਸ ਧਰਨੇ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਪਿੰਡ ਭੁੱਲਰ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ; ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੋਸ਼ ਲਾਇਆ ਕਿ ਨਾਲਿਆਂ ਤੇ ਕੱਸੀਆਂ ਦੀ ਸਫ਼ਾਈ ਠੀਕ ਢੰਗ ਨਾਲ ਨਹੀਂ ਕੀਤੀ ਜਾ ਰਹੀ।

 

 

ਉਨ੍ਹਾਂ ਕਿਹਾ ਕਿ ਮੁਕਤਸਰ ਸਾਹਿਬ ਵਿੱਚ ਤਾਂ ਪਹਿਲਾਂ ਹੀ ਸੇਮ ਦੀ ਸਮੱਸਿਆ ਰਹੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਉਹ ਅਧਿਕਾਰੀਆਂ ਨੂੰ ਮਿਲੇ ਸਨ ਪਰ ਨਾਲ਼ਿਆਂ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain causes havoc in Sangrur Mansa and Muktsar Sahib