ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਵਰਖਾ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਪੰਜਾਬ `ਚ ਵਰਖਾ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਪੰਜਾਬ ਦੇ ਬਹੁਤੇ ਹਿੱਸਿਆਂ `ਚ ਪਿਛਲੇ ਦੋ ਦਿਨਾਂ ਦੌਰਾਨ ਵਰਖਾ ਪੈਣ ਕਾਰਨ ਕਿਸਾਨਾਂ, ਖ਼ਾਸ ਕਰਕੇ ਕਣਕ-ਉਤਪਾਦਕਾਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਇਹ ਮੀਂਹ ਫ਼ਸਲਾਂ ਲਈ ਬੇਹੱਦ ਲਾਹੇਵੰਦ ਹੈ। ਮਾਹਿਰਾਂ ਅਨੁਸਾਰ ਇਹ ਵਰਖਾ ਸਬਜ਼ੀਆਂ ਦੀਆਂ ਫ਼ਸਲਾਂ ਲਈ ਫ਼ਾਇੰਦੇਮੰਦ ਸਿੱਧ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਤਾਪਮਾਨ ਡਿੱਗਣ ਨਾਲ ਫ਼ਸਲਾਂ ਦਾ ਝਾੜ ਵਧੇਗਾ।


ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਰੀਦਕੋਟ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਜਗਦੀਸ਼ ਗਰੋਵਰ ਨੇ ਕਿਹਾ ਕਿ ਇਸ ਵੇਲੇ ਪੈਣ ਵਾਲਾ ਇਹ ਮੀਂਹ ਕਣਕ ਦੀ ਫ਼ਸਲ ਲਈ ਬਹੁਤ ਵਧੀਆ ਹੈ। ਸਮੇਂ ਸਿਰ ਪੈਣ ਵਾਲੇ ਮੀਂਹ ਨਾਲ ਬੂਟੇ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਅਤੇ ਨਾਲ ਹੀ ਫ਼ਸਲਾਂ ਦੇ ਉਤਪਾਦਨ ਦੀ ਲਾਗਤ ਵੀ ਘਟਦੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/


ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੀ ਭਵਿੱਖਬਾਣੀ ਮੁਤਾਬਕ ਭਲਕੇ ਸੋਮਵਾਰ ਭਾਵ 7 ਜਨਵਰੀ ਤੋਂ ਤਾਪਮਾਨ ਵਿੱਚ ਹੋਰ ਕਮੀ ਆਵੇਗੀ ਭਾਵ ਠੰਢ ਹੋਰ ਵਧੇਗੀ ਪਰ ਨਾਲ ਹੀ ਮੌਸਮ `ਚ ਖ਼ੁਸ਼ਕੀ ਵੀ ਵਧੇਗੀ। ਸਵੇਰ, ਸ਼ਾਮ ਤੇ ਰਾਤ ਸਮੇਂ ਧੁੰਦ ਤੇ ਕੋਹਰਾ ਵਧਣਗੇ।


ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਿ਼ਲ੍ਹਾ ਪ੍ਰਧਾਨ ਬੋਹੜ ਸਿੰਘ ਨੇ ਕਿਹਾ ਕਿ ਜੇ ਥੋੜ੍ਹਾ ਜਿਹਾ ਮੀਂਹ ਹੋਰ ਪੈ ਜਾਵੇ, ਤਾਂ ਇਸ ਨਾਲ ਹਰੇਕ ਕਿਸਾਨ ਨੂੰ ਪ੍ਰਤੀ ਏਕੜ 2,000 ਰੁਪਏ ਦਾ ਲਾਭ ਹੋਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain cheers wheat growers in Punjab