ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਮੀਂਹ ਦੀ ਝੜੀ ਅੱਜ ਵੀ ਰਹੇਗੀ ਜਾਰੀ

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ 'ਚ ਮੰਗਲਵਾਰ ਨੂੰ ਪੂਰਾ ਦਿਨ ਮੀਂਹ ਪਿਆ, ਪਰ ਘੱਟੋ-ਘੱਟ ਤਾਪਮਾਨ ਦੋਹਾਂ ਸੂਬਿਆਂ 'ਚ ਕਈ ਥਾਵਾਂ 'ਤੇ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਪਿਛਲੇ ਦੋ ਦਿਨਾਂ ਤੋਂ ਪੈ ਰਹੀ ਹਲਕੀ ਬਾਰਿਸ਼ ਨਾਲ ਜਿੱਥੇ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਬਿਮਾਰੀਆਂ ਤੋਂ ਵੀ ਕੁਝ ਰਾਹਤ ਮਿਲੇਗੀ। 
 

ਮੌਸਮ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਬੁੱਧਵਾਰ ਨੂੰ ਅੰਬਾਲਾ 'ਚ ਘੱਟੋ-ਘੱਟ ਤਾਪਮਾਨ 10.2 ਸੈਲਸੀਅਸ ਦਰਜ ਕੀਤਾ ਗਿਆ, ਇਹ ਆਮ ਨਾਲੋਂ 4 ਡਿਗਰੀ ਵੱਧ ਹੈ। ਅੰਮ੍ਰਿਤਸਰ 'ਚ 8.6, ਲੁਧਿਆਣਾ 'ਚ 9.8, ਪਟਿਆਲਾ 'ਚ 10.2, ਚੰਡੀਗੜ੍ਹ 'ਚ 11.1, ਪਠਾਨਕੋਟ 'ਚ 10.3, ਜਲੰਧਰ ਨੇੜੇ ਆਦਮਪੁਰ 'ਚ 10.2, ਹਲਵਾਰਾ 'ਚ 9.6, ਬਠਿੰਡਾ 'ਚ 9.2, ਫਰੀਦਕੋਟ 'ਚ 9.4 ਅਤੇ ਗੁਰਦਾਸਪੁਰ 'ਚ 7.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
 

 

ਸੋਮਵਾਰ ਸਵੇਰ ਤੋਂ ਸ਼ੁਰੂ ਹੋਈ ਮੀਂਹ ਦੀ ਝੜੀ ਨਾਲ ਹਾਲਾਂਕਿ ਠੰਢ ਤਾਂ ਕੁੱਝ ਘੱਟ ਹੋਈ ਹੈ ਪਰ ਮੀਂਹ ਵਿੱਚ ਭਿੱਜਣ ਵਾਲਿਆਂ ਦਾ ਗਲਾ ਖ਼ਰਾਬ ਹੋਣ, ਜੁਕਾਮ ਅਤੇ ਠੰਢ ਲੱਗਣ ਦੇ ਮਾਮਲੇ ਜਰੂਰ ਵੱਧੇ ਹਨ। ਪਿਛਲੇ 24 ਘੰਟਿਆਂ ਦੇ ਦੌਰਾਨ ਲਗਭਗ 13 ਘੰਟੇ ਤੱਕ ਰੁੱਕ-ਰੁੱਕ ਕੇ ਮੀਂਹ ਪਿਆ। ਮੀਂਹ ਦੇ ਚਲਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦਾ ਦੌਰ ਜਾਰੀ ਰਿਹਾ। 
 

ਮੌਸਮ ਮਾਹਿਰਾਂ ਦੇ ਅਨੁਸਾਰ 8 ਜਨਵਰੀ ਨੂੰ ਵੀ ਅਸਮਾਨ ਵਿੱਚ ਬੱਦਲ ਬਣੇ ਰਹਿਣਗੇ। ਇਸ ਦੌਰਾਨ ਗਰਜ-ਚਮਕ ਦੇ ਨਾਲ ਹਲਕੀ ਤੇਜ਼ ਬੌਂਛਾਰਾਂ ਦੀ ਸੰਭਾਵਨਾ ਵੀ ਬਣੀ ਰਹੇਗੀ। 9 ਜਨਵਰੀ ਨੂੰ ਵੀ ਅਸਮਾਨ ’ਚ ਬੱਦਲ ਛਾਏ ਰਹਿਣਗੇ। ਸਵੇਰੇ ਦੇ ਸਮੇਂ ਧੁੰਦ ਅਤੇ ਦਿਨ ਦੇ ਸਮੇਂ ਹਲਕੀ ਧੁੱਪ ਖਿੜਣ ਦੀ ਭਵਿੱਖਵਾਣੀ ਮੌਸਮ ਵਿਭਾਗ ਵਲੋਂ ਕੀਤੀ ਗਈ ਹੈ। 10 ਜਨਵਰੀ ਨੂੰ ਵੀ ਦਿਨ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਣ ਦੀ ਸੰਭਾਵਨਾ ਹੈ। ਨਾਲ ਹੀ ਨਾਲ ਦਿਨ ਦੇ ਸਮੇਂ ਸੂਰਜ ਦੀ ਗਰਮਾਹਟ ਵਿੱਚ ਤੇਜ਼ੀ ਰਹਿਣ ਦੀ ਉਮੀਦ ਜਤਾਈ ਗਈ ਹੈ।
 

 

11, 12 ਅਤੇ 13 ਜਨਵਰੀ ਨੂੰ ਧੁੰਦ ਅਤੇ ਸੂਰਜ ਅਤੇ ਬੱਦਲਾਂ ਦੀ ਅੱਖਮਿਚੌਲੀ ਜਾਰੀ ਰਹਿਣ ਦੀ ਭਵਿੱਖਵਾਣੀ ਮੌਸਮ ਮਾਹਿਰਾਂ ਵਲੋਂ ਕੀਤੀ ਗਈ ਹੈ। ਅਗਲੇ ਦਿਨਾਂ ਦੇ ਦੌਰਾਨ ਵੱਧ ਤੋਂ ਵੱਧ ਤਾਪਮਾਨ 13 ਤੋਂ 15 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਜਤਾਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain continued third day lash most parts of Punjab and Haryana