ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਅਤੇ ਗੜੇਮਾਰ ਨੇ ਫਸਲ ਕੀਤੀ ਤਬਾਹ

ਸੰਗਰੂਰ ਜ਼ਿਲ੍ਹੇ ਦੀ ਮੰਡੀ ਵਿਚ ਮੀਂਹ ਦੇ ਪਾਣੀ ਵਿਚੋਂ ਕਣਕ ਨੂੰ ਪਾਸੇ ਕਰਦੇ ਹੋਏ ਕਿਸਾਨ।

1 / 3ਸੰਗਰੂਰ ਜ਼ਿਲ੍ਹੇ ਦੀ ਮੰਡੀ ਵਿਚ ਮੀਂਹ ਦੇ ਪਾਣੀ ਵਿਚੋਂ ਕਣਕ ਨੂੰ ਪਾਸੇ ਕਰਦੇ ਹੋਏ ਕਿਸਾਨ। ਫੋਟੋ : ਅਵਤਾਰ ਸਿੰਘ/ਹਿੰਦੁਸਤਾਨ ਟਾਈਮਜ਼,

ਸੰਗਰੂਰ : ਕੱਟੀ ਕਣਕ ਦੀ ਫਸਲ ਵਿਚ ਖੜ੍ਹਾ ਪਾਣੀ।

2 / 3ਸੰਗਰੂਰ : ਕੱਟੀ ਕਣਕ ਦੀ ਫਸਲ ਵਿਚ ਖੜ੍ਹਾ ਪਾਣੀ। ਫੋਟੋ : ਅਵਤਾਰ ਸਿੰਘ/ਹਿੰਦੁਸਤਾਨ ਟਾਈਮਜ਼,

ਪਟਿਆਲਾ : ਮੀਂਹ ਅਤੇ ਹਨ੍ਹੇਰੀ ਨੇ ਖਰਾਬ ਕੀਤੀ ਕਣਕ ਦੀ ਫਸਲ।

3 / 3ਪਟਿਆਲਾ : ਮੀਂਹ ਅਤੇ ਹਨ੍ਹੇਰੀ ਨੇ ਖਰਾਬ ਕੀਤੀ ਕਣਕ ਦੀ ਫਸਲ। ਫੋਟੋ : ਭਾਰਤ ਭੂਸ਼ਣ/ਹਿੰਦੁਸਤਾਨ ਟਾਈਮਜ਼

PreviousNext

ਪੰਜਾਬ ਭਰ ਵਿਚ ਅੱਜ ਪਏ ਮੀਂਹ ਅਤੇ ਗੜ੍ਹੇਮਾਰ ਨੇ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਦਿੱਤਾ। ਪੁੱਤਾਂ–ਧੀਆਂ ਵਾਂਗ ਪਾਲੀ ਕਣਕ ਜਦੋਂ ਕੱਟਣ ਲਈ ਖੇਤਾਂ ਵਿਚ ਤਿਆਰ ਸੀ ਤਾਂ ਅੱਜ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਉਤੇ ਪਾਣੀ ਫੇਰ ਦਿੱਤਾ। ਜਿੱਥੇ ਖੇਤਾਂ ਵਿਚ ਖੜ੍ਹੀ ਕਣਕ ਦੀਆਂ ਗੜੇਮਾਰੀ ਨੇ ਬਲੀਆਂ ਝਾੜ ਦਿੱਤੀਆਂ ਅਤੇ ਖੇਤਾਂ ਵਿਚ ਪਾਣੀ ਖੜ੍ਹ ਗਿਆ।

 

ਮੰਡੀਆਂ ਵਿਚ ਲਿਆਂਦੀ ਗਈ ਕਣਕ ਦੀਆਂ ਢੇਰੀਆਂ ਵਿਚ ਖੜ੍ਹੇ ਪਾਣੀ ਨੇ ਕੱਢੀ ਕਣਕ ਨੂੰ ਵੀ  ਖਰਾਬ ਕਰ ਦਿੱਤਾ।  ਕਣਕ ਦੀ ਫਸਲ ਆਉਣ ਨਾਲ ਜਿੱਥੇ ਪੰਜਾਬ ਕਿਸਾਨ ਨੇ ਅਨੇਕਾ ਸੁਪਨੇ ਸਜਾਏ ਸਨ, ਉਥੇ ਅੱਜ ਆਏ ਮੀਂਹ ਅਤੇ ਗੜੇਮਾਰ ਨੇ ਹੋਰ ਆਰਥਿਕ ਬੋਝ ਪਾ ਦਿੱਤਾ।  

 

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆਈ ਕਣਕ ਵਿਚ ਪਾਣੀ ਨੇ ਗਿੱਲੀ ਕਰ ਦਿੱਤੀ, ਕਣਕ ਦੀਆਂ ਢੇਰੀਆਂ ’ਚ ਦੇਖਦਿਆਂ ਦੇਖਦਿਆਂ ਹੀ ਪਾਣੀ ਦਾਖਲ ਹੋ ਗਿਆ।  ਕਿਸਾਨਾਂ ਨੇ ਖੜ੍ਹੇ ਪਾਣੀ ਵਿਚੋਂ ਜਿੰਦਰਿਆਂ ਨਾਲ ਖਿੱਚਕੇ ਆਪਣੀ ਕਣਕ ਨੂੰ ਪਾਸੇ ਕੀਤਾ।  ਖੇਤਾਂ ਵਿਚ ਖੜ੍ਹੀ ਫਸਲ ਵੀ ਬਰਬਾਦ ਹੋ ਗਈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਂਹ, ਗੜੇਮਾਰ ਅਤੇ ਤੂਫਾਨ ਨਾਲ ਹੋਏ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਵਿਸ਼ੇਸ਼ ਗਿਰਦਾਵਰੀ ਦੇ ਕਰਨ ਦੇ ਹੁਕਮ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rain destroyed crops