ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੇ ਬਹੁਤੇ ਭਾਗਾਂ `ਚ ਮੀਂਹ, ਫਿ਼ਰੋਜ਼ਪੁਰ `ਚ ਦੋ ਮੌਤਾਂ

ਦੇਸ਼ ਦੇ ਬਹੁਤੇ ਭਾਗਾਂ `ਚ ਮੀਂਹ, ਫਿ਼ਰੋਜ਼ਪੁਰ `ਚ ਦੋ ਮੌਤਾਂ

ਪੰਜਾਬ ਤੇ ਹਰਿਆਣਾ ਸਮੇਤ ਇਸ ਵੇਲੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ। ਮੁੰਬਈ `ਚ ਇੱਕ ਪੁਲ਼ ਦਾ ਹਿੱਸਾ ਢਹਿ ਗਿਆ ਹੈ, ਜਿਸ ਕਾਰਨ ਰੇਲ ਆਵਾਜਾਈ `ਤੇ ਮਾੜਾ ਅਸਰ ਪਿਆ ਹੈ। ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀ ਡਾਢੇ ਪਰੇਸ਼ਾਨ ਹਨ।

ਇੱਧਰ ਪੰਜਾਬ `ਚ ਵੀ ਭਾਰੀ ਮੀਂਹ ਕਾਰਨ ਜਿੱਥੇ ਬਹੁਤ ਸਾਰੇ ਨੀਂਵੇਂ ਇਲਾਕਿਆਂ `ਚ ਪਾਣੀ ਭਰ ਗਿਆ ਹੈ, ਉੱਥੇ ਫਿ਼ਰੋਜ਼ਪੁਰ ਜਿ਼ਲ੍ਹੇ ਦੇ ਪਿੰਡ ਖਾਈ ਫੇਮੇ ਕੇ ਵਿਖੇ ਇੱਕ ਪਰਵਾਸੀ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਉਸ ਦੀਆਂ ਦੋ ਧੀਆਂ ਕਾਜਲ (9) ਅਤੇ ਮੋਨਿਕਾ (7) ਦੀ ਮੌਤ ਹੋ ਗਈ ਹੈ। ਉਸ ਦੇ ਘਰ ਦੀ ਹਾਲਤ ਪਹਿਲਾਂ ਤੋਂ ਹੀ ਬਹੁਤ ਖਸਤਾ ਸੀ। ਇਸ ਇਲਾਕੇ `ਚ ਮੀਂਹ ਦੇ ਨਾਲ ਜ਼ੋਰਦਾਰ ਹਨੇਰੀ ਵੀ ਚੱਲੀ ਸੀ, ਜਿਸ ਕਾਰਨ ਇਹ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ।

ਉਂਝ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ `ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼, ਉਤਰਾਂਚਲ, ਦੱਖਣੀ ਭਾਰਤ ਦੇ ਵੀ ਕੁਝ ਸੂਬਿਆਂ `ਚ ਭਾਰੀ ਵਰਖਾ ਦੀ ਭਵਿੱਖਬਾਣੀ ਕੀਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rain in whole North India including Punjab