ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹਾਂ ਨੇ ਕਿਸਾਨਾਂ ਦਾ ਵਧਾਇਆ ਫ਼ਸਲਾਂ ਦੀ ਵਾਢੀ ਦਾ ਵੀ ਖ਼ਰਚਾ

ਮੀਂਹਾਂ ਨੇ ਕਿਸਾਨਾਂ ਦਾ ਵਧਾਇਆ ਫ਼ਸਲਾਂ ਦੀ ਵਾਢੀ ਦਾ ਵੀ ਖ਼ਰਚਾ

ਪੰਜਾਬ ’ਚ ਪਿਛਲੇ ਦੋ ਦਿਨ ਲਗਾਤਾਰ ਰੁਕ–ਰੁਕ ਕੇ ਤੇਜ਼ ਝੱਖੜ ਝੁੱਲਣ ਤੇ ਬੇਮੌਸਮੀ ਮੀਂਹ ਪੈਣ ਕਾਰਨ ਕਿਸਾਨ ਸੁਭਾਵਕ ਤੌਰ ’ਤੇ ਬੇਹੱਦ ਨਿਰਾਸ਼ ਹਨ। ਉਂਝ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੂੰ ਹਾਲੇ ਵੀ ਇਹੋ ਲੱਗਦਾ ਹੈ ਕਿ ਜੇ ਅਗਲੇ ਦਿਨਾਂ ਦੌਰਾਨ ਚੰਗੀ ਧੁੱਪ ਨਿੱਕਲਦੀ ਹੈ, ਤਾਂ ਸਭ ਕੁਝ ਠੀਕ ਹੋ ਜਾਵੇਗਾ, ਬਹੁਤਾ ਨੁਕਸਾਨ ਨਹੀਂ ਹੋਵੇਗਾ।

 

 

ਅਧਿਕਾਰੀ ਨੇ ਇਹ ਵੀ ਦੱਸਿਆ ਕਿ ਫ਼ਸਲ ਇਸ ਵੇਲੇ ਭਿੱਜਣ ਕਾਰਨ ਕੰਬਾਈਨਾਂ ਨਾਲ ਵਾਢੀ ਦੀ ਲਾਗਤ 20 ਫ਼ੀ ਸਦੀ ਵਧ ਜਾਵੇਗੀ।

 

 

ਉੱਧਰ ਐੱਫ਼ਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐਤਕੀਂ ਝਾੜ ਘਟਣ ਦੀ ਸੰਭਾਵਨਾ ਬਣ ਗਈ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਮੀਂਹਾਂ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਕੱਲ੍ਹ ਬੁੱਧਵਾਰ ਨੂੰ ਹੀ ਜਾਰੀ ਕਰ ਦਿੱਤੇ ਸਨ।

 

 

ਖੇਤੀਬਾੜੀ ਵਿਭਾਗ ਦੀ ਮੁਢਲੀ ਰਿਪੋਰਟ ਮੁਤਾਬਕ ਪੰਜਾਬ ’ਚ ਅੰਮ੍ਰਿਤਸਰ, ਬਰਨਾਲਾ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਹਾਲੀ, ਪਟਿਆਲਾ, ਪਠਾਨਕੋਟ, ਸੰਗਰੂਰ, ਰੂਪਨਗਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਫ਼ਸਲਾਂ ਨੂੰ ਡਾਢਾ ਨੁਕਸਾਨ ਪੁੱਜਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rains increase harvesting cost of farmers in Punjab