ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕਈ ਥਾਈਂ ਪੈ ਰਿਹੈ ਮੀਂਹ, ਵਧੀ ਠੰਡ 

ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਦੁਪਹਿਰ ਤੋਂ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਇਸ ਮੀਂਹ ਨਾਲ ਠੰਡ ਹੋਰ ਵੱਧ ਗਈ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਬੱਦਲਵਾਈ ਦੇਖਣ ਨੂੰ ਮਿਲ ਰਹੀ ਸੀ। ਜਿਸ ਤੋਂ ਬਾਅਦ ਅੱਜ ਸਵੇਰ ਬਾਅਦ ਮੀਂਹ ਪੈ ਰਿਹਾ ਹੈ।

ਉਥੇ ਹੀ ਪਟਿਆਲਾ, ਮੋਹਾਲੀ, ਚੰਡੀਗੜ੍ਹ, ਲੁਧਿਆਣਾ, ਸਮਾਣਾ, ਰੋਪੜ, ਨਵਾਂਸ਼ਹਿਰ ਆਦਿ ਜ਼ਿਲ੍ਹਿਆਂ 'ਚ  ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਭਲਕੇ ਬੁਧਵਾਰ ਨੂੰ ਵੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 
 

ਮੀਂਹ ਕਾਰਨ ਮੌਸਮ 'ਚ ਠੰਡਕ ਵੀ ਵੱਧ ਗਈ ਹੈ। ਇਸ ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਆਸਮਾਨ 'ਚ ਛਾਇਆ ਜ਼ਹਿਰੀਲਾ ਧੂੰਆਂ ਸਾਫ਼ ਹੋ ਗਿਆ ਹੈ। ਉੱਥੇ ਹੀ ਇਹ ਮੀਂਹ ਕੁਝ ਦਿਨ ਪਹਿਲਾਂ ਬੀਜੀ ਕਣਕ ਦੀ ਫ਼ਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rains lash many places in Punjab