ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਕੁਮਾਰ ਵੇਰਕਾ ਨੂੰ ਮਿਲਦੈ ਉਹੀ ਅਹੁਦਾ, ਜੀਹਨੂੰ ਨਵਜੋਤ ਸਿੱਧੂ ਛੱਡਦੇ ਨੇ

ਰਾਜ ਕੁਮਾਰ ਵੇਰਕਾ ਨੂੰ ਮਿਲਦੈ ਉਹੀ ਅਹੁਦਾ, ਜੀਹਨੂੰ ਨਵਜੋਤ ਸਿੱਧੂ ਛੱਡਦੇ ਨੇ

ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਈ ਪਾਸਿਓਂ ਧੰਨਵਾਦੀ ਹੋਣਾ ਚਾਹੀਦਾ ਹੈ। ਦਰਅਸਲ, ਅੰਮ੍ਰਿਤਸਰ–ਪੱਛਮੀ ਹਲਕੇ ਤੋਂ ਵਿਧਾਇਕ ਸ੍ਰੀ ਵੇਰਕਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਿਨੇਟ ਰੈਂਕ ਉਦੋਂ ਦਿੱਤਾ ਹੈ, ਜਦੋਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕੈਬਿਨੇਟ ਤੋਂ ਅਸਤੀਫ਼ਾ ਦੇ ਦਿੱਤਾ ਹੈ।

 

 

ਇਸ ਤੋਂ ਪਹਿਲਾਂ ਜਦੋਂ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ‘ਪੰਜਾਬ ਸਟੇ ਵੇਅਰਹਾਊਸਿੰਗ ਕਾਰਪੋਰੇਸ਼ਨ’ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸਾਂ; ਤਾਂ ਡਾ. ਨਵਜੋਤ ਕੌਰ ਨੇ ਕੁਝ ਆਲੋਚਨਾ ਹੋਣ ਤੋਂ ਬਾਅਦ ਉਹ ਅਹੁਦਾ ਨਹੀਂ ਲਿਆ ਸੀ।

 

 

ਫਿਰ ਬਾਅਦ ਵਿੱਚ ਇਹ ਅਹੁਦਾ ਡਾ. ਰਾਜ ਕੁਮਾਰ ਵੇਰਕਾ ਨੂੰ ਮਿਲਿਆ ਸੀ।

 

 

ਇਸੇ ਲਈ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਡਾ. ਵੇਰਕਾ ਦੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਵੇਲੇ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਈ ਸੀ। ਉਹ ਇੱਕ ਸੁਭਾਵਕ ਤੇ ਸਦਭਾਵਨਾਪੂਰਨ ਮੁਲਾਕਾਤ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Kumar Verka gets the same post which Navjot Singh Sidhu leaves