ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰੰਕਾਰੀ ਸਭਾ `ਤੇ ਹਮਲਾ ਕਰਨ ਵਾਲੇ ਅੱਤਵਾਦੀ ਪੰਜਾਬ ਦੇ ਸਰਹੱਦੀ ਖੇਤਰਾਂ ਦੇ: ਪੁਲਿਸ

ਨਿਰੰਕਾਰੀ ਸਭਾ `ਤੇ ਹਮਲਾ ਕਰਨ ਵਾਲੇ ਅੱਤਵਾਦੀ ਪੰਜਾਬ ਦੇ ਸਰਹੱਦੀ ਖੇਤਰਾਂ ਦੇ: ਪੁਲਿਸ

--  ਪੁਲਿਸ ਪੁਣਛਾਣ ਰਹੀ ਸਰਹੱਦੀ ਖੇਤਰਾਂ ਦੇ ਪਿੰਡ

 

ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਸਤਿਸੰਗ ਲਈ ਬੈਠੇ ਸ਼ਰਧਾਲੂਆਂ `ਤੇ ਹਿੰਸਕ ਹਮਲਾ ਕਰਨ ਵਾਲੇ ਅੱਤਵਾਦੀ ਪੰਜਾਬ ਦੇ ਸਰਹੱਦੀ ਇਲਾਕੇ ਦੇ ਹੀ ਹਨ। ਇਹ ਦਾਅਵਾ ਹੁਣ ਪੰਜਾਬ ਪੁਲਿਸ ਕਰ ਰਹੀ ਹੈ।


ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਅੱਤਵਾਦੀਆਂ ਨੇ ਫ਼ਰਾਰ ਹੋਣ ਲਈ ਮੁੱਖ ਸੜਕ ਤੋਂ ਜਾਣ ਦੀ ਥਾਂ ਪਿੰਡਾਂ ਵਿਚਲੇ ਰਸਤਿਆਂ ਨੂੰ ਚੁਣਿਆ। ਇਸ ਤੋਂ ਉੱਚ ਪੁਲਿਸ ਅਧਿਕਾਰੀ ਇਹੋ ਅਨੁਮਾਨ ਲਾ ਰਹੇ ਹਨ ਕਿ ਉਹ ਸਥਾਨਕ ਰਸਤਿਆਂ, ਰਾਜਸਾਂਸੀ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ।


ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਜਾਂ ਤਾਂ ਦੋਵੇਂ ਕਿਤੇ ਆਲੇ-ਦੁਆਲੇ ਦੇ ਪਿੰਡਾਂ `ਚ ਲੁਕੇ ਹੋਏ ਹਨ ਜਾਂ ਕਿਸੇ ਦੀ ਮਦਦ ਨਾਲ ਸੁਰੱਖਿਅਤ ਟਿਕਾਣੇ `ਤੇ ਪੁੱਜ ਗਏ ਹਨ। ਚਸ਼ਮਦੀਦ ਗਵਾਹਾਂ ਦੇ ਦੱਸੇ ਹੁਲੀਏ ਮੁਤਾਬਕ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਬਾਰੀਕਬੀਨੀ ਨਾਲ ਪੁਣਛਾਣ ਕੀਤੀ ਜਾ ਰਹੀ ਹੈ।


ਪੁਲਿਸ ਦੀ ਖ਼ੁਫ਼ੀਆ ਸ਼ਾਖ਼ਾ ਨੇ 25 ਜਣਿਆਂ ਨੂੰ ਸ਼ੱਕ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ ਕੁਝ ਜਣੇ ਪਹਿਲਾਂ ਦਹਿਸ਼ਤਗਰਦ ਗਤੀਵਿਧੀਆਂ `ਚ ਸ਼ਾਮਲ ਰਹੇ ਹਨ।


ਰਾਸ਼ਟਰੀ ਜਾਂਚ ੲਹੇਜੰਸੀ (ਐੱਨਆਈਏ) ਦੇ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਨਿਰੰਕਾਰੀ ਭਵਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਸਬੂਤ ਲੈ ਕੇ ਕੇਂਦਰੀ ਜਾਂਚ ਟੀਮ ਦਿੱਲੀ ਰਵਾਨਾ ਹੋ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasansi Attacker terrorists belong to Pb border area