ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰੰਕਾਰੀ ਭਵਨ ਬੰਬ ਧਮਾਕਾ: ‘ਮੁਤਵਾਜ਼ੀ` ਜੱਥੇਦਾਰ ਦੀ ਵੀ ਹੋ ਰਹੀ ਜਾਂਚ

ਨਿਰੰਕਾਰੀ ਭਵਨ ਬੰਬ ਧਮਾਕਾ: ‘ਮੁਤਵਾਜ਼ੀ` ਜੱਥੇਦਾਰ ਦੀ ਵੀ ਹੋ ਰਹੀ ਜਾਂਚ

ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਬੀਤੇ ਐਤਵਾਰ ਨੂੰ ਹੋਏ ਬੰਬ ਧਮਾਕੇ `ਚ ਇੱਕ ਅਜਿਹੇ ਮੂਲਵਾਦੀ ਸਿੱਖ ਆਗੂ ਦੀ ਵੀ ਜਾਂਚ ਪੜਤਾਲ ਹੋ ਰਹੀ ਹੈ, ਜਿਨ੍ਹਾਂ ਨੂੰ ਨਵੰਬਰ 2015 ਦੌਰਾਨ ਸਰਬੱਤ ਖ਼ਾਲਸਾ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਨਿਯੁਕਤ ਕੀਤਾ ਗਿਆ ਸੀ। 


ਉਹ ਸਿੱਖ ਆਗੂ ਹਨ ਜੱਥੇਦਾਰ ਅਮਰੀਕ ਸਿੰਘ ਅਜਨਾਲਾ, ਜਿਨ੍ਹਾਂ ਦੇ ਬੰਬ ਧਮਾਕੇ ਦੇ ਮੁੱਖ ਮੁਲਜ਼ਮਾਂ ਬਿਕਰਮਜੀਤ ਸਿੰਘ (ਜਿਸ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ) ਅਤੇ ਅਵਤਾਰ ਸਿੰਘ ਖ਼ਾਲਸਾ ਨਾਲ ਕਥਿਤ ਸਬੰਧਾਂ ਦੀ ਪੁਣਛਾਣ ਹੋ ਰਹੀ ਹੈ।


ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਪਿਤਾ ਇੱਕ ਧਰਮੀ ਫ਼ੌਜੀ ਹਨ, ਜੋ ਜੂਨ 1984 `ਚ ਆਪਰੇਸ਼ਨ ਬਲੂ-ਸਟਾਰ ਦੌਰਾਨ ਫ਼ੌਜ ਦੀ ਨੌਕਰੀ ਛੱਡ ਕੇ ਆ ਗਏ ਸਨ। ਉਹ ਮੁਤਵਾਜ਼ੀ ਜੱਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਨੇੜੇ ਰਹੇ ਹਨ।


ਜੱਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਹੀ ਕੁਝ ਵਰ੍ਹੇ ਪਹਿਲਾਂ ਅਵਤਾਰ ਸਿੰਘ ਦੇ ਪਿਤਾ ਨੂੰ ਅੰਮ੍ਰਿਤ ਛਕਾਇਆ ਸੀ। ਰੁਚਿਕਾ ਐੱਮ. ਖੰਨਾ (ਦਿਟਿ) ਦੀ ਰਿਪੋਰਟ ਮੁਤਾਬਕ ਜੱਥੇਦਾਰ ਅਜਨਾਲਾ ਨੇ ਭਾਵੇਂ ਪਿਛਲੇ ਵਰ੍ਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਵਜੋਂ ਅਸਤੀਫ਼ਾ ਦੇ ਚੁੱਕੇ ਹਨ ਪਰ ਕੁਝ ਮੂਲਵਾਦੀ ਆਗੂ ਅੱਜ ਵੀ ਉਨ੍ਹਾਂ ਦਾ ਇੱਕ ਜੱਥੇਦਾਰ ਵਜੋਂ ਹੀ ਆਦਰ-ਸਤਿਕਾਰ ਕਰਦੇ ਹਨ। 


ਪੁਲਿਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਰਮੀਤ ਸਿੰਘ ਹੈਪੀ ਉਰਫ਼ ਪੀ-ਐੱਚ.ਡੀ. ਨਾਲ ਦੋਸਤੀ ਤੋਂ ਬਾਅਦ ਹੀ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਖ਼ਾਲਸਾ ਦੇ ਵਿਚਾਰ ਕੱਟੜਵਾਦੀ ਬਣੇ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ - ‘ਹਰਮੀਤ ਸਿੰਘ ਹੈਪੀ ਨੇ ਹੀ ਵਿਡੀਓ ਕਾਲਾਂ ਰਾਹੀਂ ਉਨ੍ਹਾਂ ਦੋਵਾਂ ਨੂੰ ਗ੍ਰਨੇਡ ਚਲਾਉਣ ਦੀ ਸਿਖਲਾਈ ਦਿੱਤੀ ਸੀ।`    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasansi Bomb Blast Parallel Jathedar also being probed