ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੇਸ਼ ਗਿੱਲ ਦੂਜੀ ਵਾਰ ਬਣੇ ਪੂਟਾ (PUTA) ਪ੍ਰਧਾਨ

ਰਾਜੇਸ਼ ਗਿੱਲ ਦੂਜੀ ਵਾਰ ਬਣੇ ਪੂਟਾ (PUTA) ਪ੍ਰਧਾਨ

ਰਾਜੇਸ਼ ਗਿੱਲ ਦੇ ਗਰੁੱਪ ਨੇ ‘ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ` (ਪੂਟਾ) ਚੋਣ ਲਗਾਤਾਰ ਦੂਜੀ ਵਾਰ ਜਿੱਤ ਲਈ ਹੈ। ਉਨ੍ਹਾਂ ਯੋਗ ਰਾਜ ਅੰਗਰੀਸ਼ ਨੂੰ 90 ਵੋਟਾਂ ਨਾਲ ਹਰਾ ਕੇ ਪੂਟਾ ਪ੍ਰਧਾਨ ਦੇ ਅਹੁਦੇ `ਤੇ ਫ਼ਤਿਹ ਹਾਸਲ ਕੀਤੀ। ਗਿੱਲ ਹੁਰਾਂ ਨੂੰ 358 ਅਤੇ ਅੰਗਰੀਸ਼ ਨੂੰ 268 ਵੋਟਾਂ ਪਈਆਂ। ਇੰਝ ਦੂਜੀ ਵਾਰ ਪ੍ਰਧਾਨ ਚੁਣੇ ਜਾਣ ਵਾਲੇ ਰਾਜੇਸ਼ ਗਿੱਲ ਪਹਿਲੀ ਮਹਿਲਾ ਹਨ। ਪੂਟਾ ਦੀ ਸਥਾਪਨਾ 40 ਵਰ੍ਹੇ ਪਹਿਲਾਂ ਹੋਈ ਸੀ।

 

ਕੁੱਲ 688 ਅਧਿਆਪਕਾਂ ਵੱਲੋਂ ਵੋਟਾਂ ਪਾਏ ਜਾਣ ਦੀ ਸੰਭਾਵਨਾ ਸੀ ਪਰ ਕੁੱਲ 531 ਵੋਟਾਂ ਪਈਆਂ ਤੇ ਪੰਜ ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ। ਰਾਜੇਸ਼ ਗਿੱਲ ਦੇ ਗਰੁੱਪ ਨੇ ਪੰਜ ਵਿਚੋਂ ਚਾਰ ਅਹੁਦੇ ਜਿੱਤੇ। ਸੈਨੇਟਰ ਅਸ਼ੋਕ ਗੋਇਲ ਤੇ ਪ੍ਰੋਫ਼ੈਸਰ ਕੇਸ਼ਵ ਮਲਹੋਤਰਾ ਨੇ ਰਾਜੇਸ਼ ਗਿੱਲ ਦਾ ਸਮਰਥਨ ਕੀਤਾ ਅਤੇ ਨਵਦੀਪ ਗੋਇਲ-ਰੌਣਕੀ ਰਾਮ ਗਰੁੱਪ ਅੰਗਰੀਸ਼ ਦੇ ਨਾਲ ਸਨ।


ਰਾਜੇਸ਼ ਗਿੱਲ ਹੁਰਾਂ ਨੇ ਆਪਣੀ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ,‘ਹੁਣ ਵਧੇਰੇ ਜਿ਼ੰਮੇਵਾਰੀ ਆਣ ਪਈ ਹੈ। ਅਸੀਂ ਸਾਰਾ ਸਾਲ ਆਰਾਮ ਕਰ ਕੇ ਨਹੀਂ ਵੇਖਿਆ ਤੇ ਅਸੀਂ ਅਧਿਆਪਕ ਭਾਈਚਾਰੇ ਲਈ ਲਗਾਤਾਰ ਕੰਮ ਕਰਦੇ ਰਹੇ। ਮੈਨੂੰ ਆਪਣੇ ਸਾਥੀ ਅਧਿਆਪਕਾਂ ਤੇ ਸ਼ੁਭ-ਚਿੰਤਕਾਂ ਸਦਕਾ ਜਿੱਤ ਮਿਲੀ ਹੈ। ਮੇਰੇ `ਤੇ ਭਰੋਸਾ ਕਰ ਕੇ ਅਧਿਆਪਕਾਂ ਨੇ ਦਰਸਾ ਦਿੱਤਾ ਹੈ ਕਿ ਉਹ ਹੁਣ ਗ਼ਲਤ ਪ੍ਰਚਾਰ ਰਾਹੀਂ ਮੂਰਖ ਨਹੀਂ ਬਣਨਗੇ। ਅਸੀਂ ਇੱਕੋ ਭਾਈਚਾਰੇ ਨਾਲ ਸਬੰਧਤ ਹਾਂ। ਇੱਕ ਨੇ ਜਿੱਤਣਾ ਹੁੰਦਾ ਹੈ ਤੇ ਦੂਜੇ ਨੇ ਹਾਰਨਾ ਹੁੰਦਾ ਹੈ। ਅਸੀਂ ਪੰਜਾਬ ਯੂਨੀਵਰਸਿਟੀ ਲਈ ਕੇਂਦਰੀ ਯੂਨੀਵਰਸਿਟੀ ਦਾ ਰੁਤਬਾ ਲੈਣ, ਪੀਐੱਚਡੀ ਇੰਕ੍ਰੀਮੈਂਟਾਂ ਤੇ ਪਿਛਲੀ ਸੇਵਾ ਦੀ ਮਨਜ਼ੂਰੀ ਜਿਹੇ ਵੱਡੇ ਏਜੰਡਿਆਂ ਲਈ ਇਕੱਠੇ ਮਿਲ ਕੇ ਕੰਮ ਕਰਾਂਗੇ।`


ਨਵੇਂ ਵਾਈਸ ਚਾਂਸਲਰ ਬਾਰੇ ਪੁੱਛੇ ਸੁਆਲ ਦੇ ਜੁਆਬ `ਚ ਰਾਜੇਸ਼ ਗਿੱਲ ਨੇ ਕਿਹਾ,‘ਹੁਣ ਅਸੀਂ ਬਿਹਤਰ ਤਰੀਕੇ ਨਾਲ ਕੰਮ ਕਰਨ ਦੇ ਯੋਗ ਹੋ ਸਕਾਂਗੇ। ਇਸ ਤੋਂ ਪਹਿਲਾਂ ਪਿਛਲੇ ਵਾਈਸ ਚਾਂਸਲਰ ਤੋਂ ਪੂਟਾ ਨੂੰ ਲੋੜੀਂਦਾ ਸਹਿਯੋਗ ਨਹੀਂ ਮਿਲਿਆ।`


ਚੁਣੇ ਗਏ ਮੀਤ ਪ੍ਰਧਾਨ ਮ੍ਰਿਤਯੂੰਜੇ ਕੁਮਾਰ, ਰਾਜੇਸ਼ ਗਿੱਲ ਦੀ ਟੀਮ ਨਾਲ ਹੀ। ਉਨ੍ਹਾਂ ਨੂੰ 340 ਵੋਟਾਂ ਮਿਲੀਆਂ, ਜਦ ਕਿ ਅੰਗਰੀਸ਼ ਦੀ ਟੀਮ ਦੇ ਅਨਿਲ ਕੁਮਾਰ (ਸਾਲ 2017-18 ਦੌਰਾਨ ਰਾਜੇਸ਼ ਗਿੱਲ ਦੇ ਪੈਨਲ `ਚ ਮੀਤ ਪ੍ਰਧਾਨ ਸਨ) ਨੂੰ 273 ਵੋਟਾਂ ਪਈਆਂ। ਇੰਝ 67 ਵੋਟਾਂ ਦਾ ਫ਼ਰਕ ਰਿਹਾ ਤੇ 18 ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ।


ਗਿੱਲ ਪੈਨਲ ਦੇ ਇੱਕ ਹੋਰ ਮੈਂਬਰ ਜੇਕੇ ਗੋਸਵਾਮੀ ਦੂਜੀ ਵਾਰ ਸਕੱਤਰ ਚੁਣੇ ਗਏ। ਉਨ੍ਹਾਂ ਅਮਰਿੰਦਰ ਪਾਲ ਸਿੰਘ ਨੂੰ 89 ਵੋਟਾਂ ਨਾਲ ਹਰਾਇਆ। ਉਨ੍ਹਾਂ ਨੂੰ 351 ਵੋਟਾਂ ਪਈਆਂ, ਜਦ ਕਿ ਅਮਰਿੰਦਰ ਪਾਲ ਸਿੰਘ ਨੂੰ 262 ਵੋਟਾਂ ਪਈਆਂ।


ਅੰਗਰੀਸ਼ ਗਰੁੱਪ ਦੇ ਸੁਮਨ ਸੁਮੀ ਸੰਯੁਕਤ ਸਕੱਤਰ ਚੁਣੇ ਗਏ, ਉਨ੍ਹਾਂ ਨੂੰ 305 ਵੋਟਾਂ ਪਈਆਂ। ਉਨ੍ਹਾਂ ਜੇਐੱਸ ਸਹਿਰਾਵਤ ਨੂੰ ਤਿੰਨ ਵੋਟਾਂ ਦੇ ਫ਼ਰਕ ਨਾਲ ਹਰਾਇਆ।


ਰਾਜੇਸ਼ ਗਿੱਲ ਪੈਨਲ ਦੇ ਅਮਨਦੀਪ ਸਿੰਘ ਖ਼ਜ਼ਾਨਚੀ ਚੁਣੇ ਗਏ, ਉਨ੍ਹਾਂ ਨੂੰ 358 ਵੋਟਾਂ ਪਈਆਂ। ਉਨ੍ਹਾਂ ਸਿਮਰਨਪ੍ਰੀਤ ਨੂੰ ਹਰਾਇਆ, ਜਿਨ੍ਹਾਂ ਨੂੰ 244 ਵੋਟਾ ਪਈਆਂ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajesh Gill second time PUTA President