ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੇਸ਼ ਕਾਲੀਆਂ ਦੇ ਸਿਰ ਸਜਿਆ ਚੰਡੀਗੜ੍ਹ ਦੇ ਮੇਅਰ ਦਾ ਤਾਜ

ਭਾਜਪਾ ਨੇ ਇੱਕ ਵਾਰ ਮੁੜ ਤੋਂ ਆਪਣੇ ਰੁਤਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਜਪਾ ਦੇ ਰਾਜੇਸ਼ ਕਾਲੀਆ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਗਏ ਹਨ। ਰਾਜੇਸ਼ ਕਾਲੀਆ ਦਾ ਮੁਕਾਬਲਾ ਬਾਗੀ ਕੌਂਸਲਰ ਸਤੀਸ਼ ਕੈਂਥ ਨਾਲ ਸੀ। ਸ਼ੀਲਾ ਫੂਲ ਸਿੰਘ ਵੀ ਦਾਅਵੇਦਾਰੀ ਚ ਸਨ ਪਰ ਉਨ੍ਹਾਂ ਨੇ ਵੋਟਿੰਗ ਤੋਂ ਪਹਿਲਾ ਹੀ ਨਾਮਜ਼ਦਗੀ ਵਾਪਸ ਲੈ ਲਈ ਸੀ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਰਾਜੇਸ਼ ਕਾਲੀਆ ਨੂੰ 16 ਵੋਟਾਂ ਮਿਲੀਆਂ ਜਦਕਿ ਸਤੀਜ਼ ਕੈਂਥ ਨੂੰ 11 ਵੋਟਾਂ ਨਾਲ ਹੀ ਸਬਰ ਕਰਨਾ ਪਿਆ।  ਖ਼ਾਸ ਗੱਲ ਇਹ ਰਹੀ ਕਿ ਭਾਜਪਾ ਦੇ 5 ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਹੈ।

 

 

ਦੂਜੇ ਪਾਸੇ ਨਾਮਜ਼ਦ ਕੌਂਸਲਰ ਇਸ ਵਾਰ ਵੀ ਵੋਟਿੰਗ ਨਹੀਂ ਕਰ ਸਕੇ। ਉਨ੍ਹਾਂ ਦੇ ਵੋਟ ਪਾਉਣ ਦਾ ਮਾਮਲਾ ਮਾਰਚ 2019 ਤੱਕ ਮੁਲਤਵੀ ਹੋ ਗਿਆ ਹੈ। ਮੇਅਰ ਚੋਣਾਂ ਜਿੱਤਦਿਆਂ ਹੀ ਰਾਜੇਸ਼ ਕਾਲੀਆ ਨੇ ਆਪਣੀ ਭੜਾਸ ਕੱਢੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

ਰਾਜੇਸ਼ ਕਾਲੀਆ ਨੇ ਆਪਣੇ ਵਿਰੋਧੀਆਂ ਤੇ ਰੱਜ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਦੁਆਰਾ ਮੈਨੂੰ ਇੱਕ ਅੱਤਵਾਦੀ ਬਣਾ ਦਿੱਤਾ ਗਿਆ ਹੈ। ਮੇਰੇ ਤੇ ਜਿਹੜੇ ਦੋਸ਼ ਲਗੇ ਸਨ, ਉਹ ਖਤਮ ਹੋ ਚੁੱਕੇ ਹਨ। ਹੁਣ ਮੈਂ ਆਪਣੇ ਕਾਰਜਕਾਲ ਚ ਵਿਰੋਧ ਕਰਨ ਵਾਲਿਆਂ ਲਈ ਮਿਸਾਲ ਬਣਾਂਗਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajesh Kaliya heads the head of Chandigarh Mayors crown