ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਜਪੁਰਾ ਦੇ ਨੇਤਰਹੀਣ ਸਾਬਕਾ ਫ਼ੌਜੀ ਨੂੰ 49 ਸਾਲਾਂ  ਦੇ ਸੰਘਰਸ਼ ਪਿੱਛੋਂ ਮਿਲੀ ਪੈਨਸ਼ਨ

ਰਾਜਪੁਰਾ ਦੇ ਨੇਤਰਹੀਣ ਸਾਬਕਾ ਫ਼ੌਜੀ ਨੂੰ 49 ਸਾਲਾਂ  ਦੇ ਸੰਘਰਸ਼ ਪਿੱਛੋਂ ਮਿਲੀ ਪੈਨਸ਼ਨ

ਨੇਤਰਹੀਣ ਸਾਬਕਾ ਫ਼ੌਜੀ ਮਹਿੰਦਰ ਸਿੰਘ ਨੂੰ 49 ਸਾਲਾਂ ਦੀ ਲੰਮੇਰੀ ਉਡੀਕ ਪਿੱਛੋਂ ਆਖ਼ਰ ਅੰਗਹੀਣਤਾ ਪੈਨਸ਼ਨ ਮਿਲ ਗਈ। ਉਨ੍ਹਾਂ ਨੂੰ 265 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਦੋ ਸਾਲਾਂ ਦੀ ਪੈਨਸ਼ਨ ਦੀ ਰਕਮ 6,360 ਰੁਪਏ ਮਿਲੀ ਹੈ।

 

 

ਸ੍ਰੀ ਮਹਿੰਦਰ ਸਿੰਘ ਦੀ ਉਮਰ ਇਸ ਵੇਲੇ 71 ਸਾਲ ਹੈ। ਪਿਛਲੇ ਸਾਲ ਅਗਸਤ ਮਹੀਨੇ ਦੌਰਾਨ ਚੰਡੀਗੜ੍ਹ ਸਥਿਤ ‘ਆਰਮਡ ਫ਼ੋਰਸਜ਼ ਟ੍ਰਿਬਿਊਨਲ’ (AFT) ਨੇ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ।

 

 

ਟ੍ਰਿਬਿਊਨਲ ਨੇ ਫ਼ੈਸਲਾ ਦਿੱਤਾ ਸੀ ਕਿ ਸ੍ਰੀ ਮਹਿੰਦਰ ਸਿੰਘ ਹੁਰਾਂ ਨੂੰ ਦੋ ਸਾਲਾਂ (21 ਜੂਨ, 1970 ਤੋਂ ਲੈ ਕੇ 20 ਜੂਨ, 1972 ਤੱਕ) ਦੀ 40 ਫ਼ੀ ਸਦੀ ਅੰਗਹੀਣਤਾ ਪੈਨਸ਼ਨ ਜਾਰੀ ਕੀਤੀ ਜਾਵੇ।

 

 

ਉਸੇ ਫ਼ੈਸਲੇ ਦੇ ਆਧਾਰ ਉੱਤੇ ਹੁਣ ਡਿਫ਼ੈ਼ਸ ਅਕਾਊਂਟਸ (ਪੈਨਸ਼ਨਾਂ) ਦੇ ਪ੍ਰਿੰਸੀਪਲ ਕੰਟਰੋਲਰ ਨੇ ਸ੍ਰੀ ਮਹਿੰਦਰ ਸਿੰਘ ਦੀ ਇਹ ਅੰਗਹੀਣਤਾ ਪੈਨਸ਼ਨ ਜਾਰੀ ਕੀਤੀ ਹੈ। ਬਾਕੀ ਦੇ ਸਮੇਂ ਦੀ ਪੈਨਸ਼ਨ ਲਈ ਸ੍ਰੀ ਮਹਿੰਦਰ ਸਿੰਘ ਨੂੰ ਪਹਿਲਾਂ ਮੈਡੀਕਲ ਬੋਰਡ ਦੀ ਸਮੀਖਿਆ ਵਿੱਚੋਂ ਦੀ ਗੁਜ਼ਰਨਾ ਹੋਵੇਗਾ।

 

 

ਰਾਜਪੁਰਾ ਨਿਵਾਸੀ ਸ੍ਰੀ ਮਹਿੰਦਰ ਸਿੰਘ ਫ਼ਰਵਰੀ 1968 ’ਚ ਫ਼ੌਜ ਦੀ 16 ਸਿੱਖ ਰੈਜਿਮੈਂਟ ’ਚ ਭਰਤੀ ਹੋਏ ਸਨ। ਉਹ ਜਦੋਂ ਝਾਂਸੀ ਲਾਗੇ ਬਬੀਨਾ ਨਾਂਅ ਦੇ ਸਥਾਨ ਉੱਤੇ ਡਿਵੀਜ਼ਨ–ਪੱਧਰ ਦੀ ਟ੍ਰੇਨਿੰਗ ਲੈ ਰਹੇ ਸਨ; ਤਦ ਉਨ੍ਹਾਂ ਦੀ ਅੱਖਾਂ ਦੀ ਜੋਤ ਜਾਂਦੀ ਰਹੀ ਸੀ।

 

 

ਦੋ ਸਾਲ ਅੱਠ ਮਹੀਨਿਆਂ ਦੀ ਫ਼ੌਜੀ ਸੇਵਾ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਤੌਰ ਉੱਤੇ ਅਨਫ਼ਿੱਟ ਕਰਾਰ ਦੇ ਦਿੱਤਾ ਗਿਆ ਸੀ। ਤਦ ਉਨ੍ਹਾਂ ਦੀਆਂ ਅੱਖਾਂ ਦੀ ਨਜ਼ਰ 40 ਫ਼ੀ ਸਦੀ ਚਲੀ ਗਈ ਸੀ; ਜੋ ਸਮਾਂ ਬੀਤਣ ਦੇ ਨਾਲ–ਨਾਲ 100% ਹੋ ਗਈ।

 

 

ਪਹਿਲਾਂ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਇਹੋ ਆਖਿਆ ਜਾਂਦਾ ਰਿਹਾ ਕਿ ਦੋ ਕੁ ਸਾਲਾਂ ਵਿੱਚ ਉਨ੍ਹਾਂ ਦੀਆਂ ਅੱਖਾਂ ਦੀ ਜੋਤ ਪਰਤ ਆਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਫ਼ੌਜੀ ਪੈਨਸ਼ਨ ਮਿਲਣ ਵਿੱਚ ਉਨ੍ਹਾਂ ਨੂੰ 49 ਸਾਲਾਂ ਦੀ ਉਡੀਕ ਕਰਨੀ ਪਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajpura s blind ex serviceman got pension after 49 years struggle