ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਜਵੀਰ ਕੌਰ ‘ਝਾਂਸੀ ਦੀ ਰਾਣੀ’ ਬਣ ਕੇ ਘੋੜੇ ’ਤੇ ਗਏ, ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

​​​​​​​ਰਾਜਵੀਰ ਕੌਰ ‘ਝਾਂਸੀ ਦੀ ਰਾਣੀ’ ਬਣ ਕੇ ਘੋੜੇ ’ਤੇ ਗਏ, ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

’ਹਿੰਦੁਸਤਾਨ ਸ਼ਕਤੀ ਸੈਨਾ’ ਦੇ ਉਮੀਦਵਾਰ ਰਾਜਵੀਰ ਕੌਰ ਨੇ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਚੋਣ ਅਧਿਕਾਰੀ ਤੱਕ ਉਹ ‘ਝਾਂਸੀ ਦੀ ਰਾਣੀ’ ਦੇ ਭੇਸ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਘਣਸ਼ਿਆਮ ਥੋੜੀ ਦੇ ਦਫ਼ਤਰ ਤੱਕ ਇੱਕ ਘੋੜੇ ਉੱਤੇ ਗਏ।

ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਤੇ ਹੋਰ ਸਮਰਥਕ ਵੀ ਮੌਜੂਦ ਸਨ। ਇੰਝ 32 ਸਾਲਾ ਰਾਜਵੀਰ ਕੌਰ ਘੋੜੇ ’ਤੇ ਬਹਿ ਕੇ ਆਪਣੇ ਪੂਰੇ ਲਾਮ–ਲਸ਼ਕਰ ਨਾਲ ਜ਼ਿਲ੍ਹਾ ਚੋਣ–ਦਫ਼ਤਰ ਪੁੱਜੇ।

​​​​​​​ਰਾਜਵੀਰ ਕੌਰ ‘ਝਾਂਸੀ ਦੀ ਰਾਣੀ’ ਬਣ ਕੇ ਘੋੜੇ ’ਤੇ ਗਏ, ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਰਾਜਵੀਰ ਕੌਰ ਹੁਰਾਂ ਦੱਸਿਆ ਕਿ ਉਹ ਝਾਂਸੀ ਦੀ ਰਾਣੀ ਦੀ ਬਹੁਤ ਕਦਰ ਕਰਦੇ ਹਨ ਕਿਉਂਕਿ ਉਹ ਦੇਸ਼ ਦੀ ਆਜ਼ਾਦੀ ਲਈ ਲੜੇ ਸਨ। ਉਨ੍ਹਾਂ ਕਿਹਾ ਕਿ ਹਰੇਕ ਜਾਗਰੂਕ ਵਿਅਕਤੀ ਦੇਸ਼ ਦੇ ਲੋਕਤੰਤਰ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਤੇ ਭਾਰਤ ਨੂੰ ਔਰਤਾਂ ਦੀ ਵਾਜਬ ਸ਼ਮੂਲੀਅਤ ਦੀ ਲੋੜ ਹੈ।

ਇਸ ਦੌਰਾਨ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਚੋਣਾਂ ਤੋਂ ਪਹਿਲਾਂ ਤਾਂ ਬਹੁਤ ਸਾਰੇ ਵਾਅਦੇ ਕਰਦੀਆਂ ਹਨ ਪਰ ਬਾਅਦ ’ਚ ਉਹ ਪੂਰੇ ਨਹੀਂ ਕਰ ਪਾਉਂਦੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਇਸ ਵਾਰ ਪੰਜਾਬ ਦੀਆਂ ਸਾਰੀਆਂ 13 ਸੀਟਾਂ ਉੱਤੇ ਚੋਣਾਂ ਲੜ ਰਹੀ ਹੈ।

​​​​​​​ਰਾਜਵੀਰ ਕੌਰ ‘ਝਾਂਸੀ ਦੀ ਰਾਣੀ’ ਬਣ ਕੇ ਘੋੜੇ ’ਤੇ ਗਏ, ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajvir Kaur went on horse in guise of Jhansi Queen and filed nomination