ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੇ ਰਾਮਬਾਗ਼ ਗੇਟ ਦੀ ਕਾਇਆ-ਕਲਪ, ਪੁਰਾਣਾ ਮਾਣ ਤੇ ਸ਼ਾਨ ਬਹਾਲ

ਅੰਮ੍ਰਿਤਸਰ ਦੇ ਰਾਮਬਾਗ਼ ਗੇਟ ਨਾਲ ਲੱਗਦੇ ਬਾਜ਼ਾਰ ਨੂੰ ਦਿੱਤਾ ਗਿਆ ਨਵਾਂ ਰੰਗ-ਰੂਪ

ਵਿਰਾਸਤ ਦੀ ਬਹਾਲੀ ਵਾਸਤੇ ਇਹ ਜ਼ਰੂਰੀ ਨਹੀਂ ਕਿ ਲੋਕਾਂ ਨੂੰ ਇੱਕ ਥਾਂ ਤੋਂ ਹਟਾ ਕੇ ਉੱਥੇ ਕੁਝ ਉਸਾਰਿਆ ਜਾਵੇ, ਸਗੋਂ ਅਜਿਹੀ ਬਹਾਲੀ ਤਾਂ ਉਨ੍ਹਾਂ ਦੇ ਵਿਚਕਾਰ ਰਹਿ ਕੇ ਤੇ ਉਨ੍ਹਾਂ ਨੂੰ ਸ਼ਾਮਲ ਕਰ ਕੇ ਵੀ ਕੀਤੀ ਜਾ ਸਕਦੀ ਹੈ। ਰਾਮਬਾਗ਼ ਗੇਟ ਦੇ ਮਾਮਲੇ `ਚ ਇਹੋ ਗੱਲ ਪੂਰੀ ਤਰ੍ਹਾਂ ਢੁਕਦੀ ਹੈ।


ਇਹ ਗੇਟ ਦਰਅਸਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਮਬਾਗ਼ ਵਿਖੇ ਸਥਿਤ ਗਰਮੀਆਂ ਦੇ ਮਹੱਲ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਰਸਤੇ `ਤੇ ਸਥਿਤ ਹੈ। ਮਹਾਰਾਜੇ ਦਾ ਇਸ ਰਸਤੇ ਨਾਲ ਬਹੁਤ ਜਜ਼ਬਾਤੀ ਲਗਾਅ ਸੀ। ਉਨ੍ਹਾਂ ਨੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਗੁੰਬਦ `ਤੇ ਪਹਿਲੀ ਵਾਰ ਸੋਨੇ ਦੇ ਪੱਤਰੇ ਚੜ੍ਹਵਾਏ ਸਨ ਤੇ ਉਸ ਤੋਂ ਬਾਅਦ ਹੀ ਇਸ ਨੂੰ ‘ਗੋਲਡਨ ਟੈਂਪਲ` ਆਖਿਆ ਜਾਣ ਲੱਗਾ ਸੀ।


ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ‘ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫ਼ੇਅਰਜ਼` ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਸਹਿਯੋਗ ਨਾਲ ਇਹ ‘ਹ੍ਰਿਦੇ` ਪ੍ਰੋਜੈਕਟ ਨੇਪਰੇ ਚੜ੍ਹ ਸਕਿਆ ਹੈ। ਅੰਮ੍ਰਿਤਸਰ ਪ੍ਰੋਜੈਕਟ ਦੇ ਕਰਤਾ-ਧਰਤਾ ਉੱਘੇ ਆਰਕੀਟੈਕਟ ਗੁਰਮੀਤ ਰਾਏ ਹਨ, ਜਿਨ੍ਹਾਂ ਨੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਅੰਮ੍ਰਿਤਸਰ ਦੇ ਵਿਰਾਸਤੀ ਸਥਾਨਾਂ ਨੂੰ ਇੱਕ ਨਵਾਂ ਰੂਪ ਦਿੱਤਾ ਹੈ।

ਅੰਮ੍ਰਿਤਸਰ ਦੇ ਰਾਮਬਾਗ਼ ਗੇਟ ਦੀ ਕਾਇਆ-ਕਲਪ ਕੀਤੇ ਜਾਣ ਦਾ ਦ੍ਰਿਸ਼

ਗੁਰਮੀਤ ਰਾਏ ਦੱਸਦੇ ਹਨ,‘ਇੱਕ ਅਜਿਹੇ ਸ਼ਹਿਰ ਵਿੱਚ ਵਿਰਾਸਤੀ ਸਥਾਨਾਂ ਨੂੰ ਨਵਾਂ ਰੂਪ ਦੇਣਾ ਇੱਕ ਬਹੁਤ ਦੂਰਦਰਸ਼ੀ ਕੰਮ ਹੈ, ਜਿੱਥੋਂ ਦੇ ਆਮ ਨਾਗਰਿਕ ਵੀ ਇਨ੍ਹਾਂ ਯਾਦਗਾਰੀ ਸਮਾਰਕਾਂ ਨਾਲ ਦਿਲੋਂ ਜੁੜੇ ਹੋਏ ਹਨ। ਵਿਰਾਸਤੀ ਸਥਾਨਾਂ ਦੀ ਸਾਂਭ-ਸੰਭਾਲ ਦਾ ਮਤਲਬ ਸਿਰਫ਼ ਕਿਸੇ ਇੱਕ ਵਸਤੂ `ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ, ਉਸ ਨੂੰ ਬਹੁਤ ਜਿ਼ਆਦਾ ਸੋਹਣਾ ਬਣਾ ਦੇਣਾ ਤੇ ਅਜਿਹਾ ਕਰਦੇ ਸਮੇਂ ਲੋਕਾਂ ਨੂੰ ਦੂਰ ਰੱਖਣਾ ਹਰਗਿਜ਼ ਨਹੀਂ ਹੈ। ਇੰਝ ਰਾਮਬਾਗ਼ ਗੇਟ ਸਾਡੇ ਲਈ ਬਹੁਤ ਚੁਣੌਤੀਪੂਰਨ ਕੰਮ ਸੀ।`


1849 `ਚ ਪੰਜਾਬ `ਤੇ ਹਮਲੇ ਤੋਂ ਬਾਅਦ ਇੱਥੇ ਅੰਗਰੇਜ਼ ਹਾਕਮਾਂ ਨੇ ਇੱਕ ਪੁਲਿਸ ਥਾਣਾ ਕਾਇਮ ਕਰ ਦਿੱਤਾ ਸੀ, ਤਾਂ ਜੋ ਕਿਤੇ ਇੱਥੋਂ ਦੀ ਸਿੱਖ ਫ਼ੌਜੀ ਨਾ ਆ ਜਾਣ, ਜਿਵੇਂ ਕਿ ਦੋਵੇਂ ਦੋ ਯੁੱਧਾਂ ਵੇਲੇ ਹੋਇਆ ਸੀ। ਪੁਲਿਸ ਥਾਣਾ ਉੱਥੇ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਵੀ ਕਾਇਮ ਰਿਹਾ। ਸ਼ਹਿਰ ਦੇ ਲੋਕਾਂ ਨੂੰ ਚੇਤੇ ਹੈ ਕਿ ਪੰਜਾਬ `ਚ ਅੱਤਵਾਦ ਦੇ ਦਿਨਾਂ ਦੌਰਾਨ ਇੱਥੇ ਗ੍ਰਿਫ਼ਤਾਰ ਕਰ ਕੇ ਲਿਆਂਦੇ ਜਾਣ ਵਾਲੇ ਨੌਜਵਾਨਾਂ ਤੋਂ ਕੁੱਟਮਾਰ ਕੇ ਪੁੱਛਗਿੱਛ ਕੀਤੀ ਜਾਂਦੀ ਸੀ ਭਾਵ ਤਦ ਇਹ ਇੱਕ ‘ਇੰਟੈਰੋਗੇਸ਼ਨ ਸੈਂਟਰ` ਬਣ ਗਿਅ ਸੀ। ਪੁਲਿਸ ਥਾਣਾ ਬਾਅਦ `ਚ ਸੜਕ ਪਾਰਲੀ ਇਮਾਰਤ `ਚ ਚਲਾ ਗਿਆ ਤੇ ਹੇਠਲੀ ਜ਼ਮੀਨੀ ਮੰਜਿ਼ਲ ਦੇ ਅੰਦਰਲੇ ਹਿੱਸੇ ਦੀ ਵਰਤੋਂ ਨਗਰ ਨਿਗਮ ਦੀਆਂ ਫ਼ਾਲਤੂ ਵਸਤਾਂ ਸੁੱਟਣ ਲਈ ਕੀਤੀ ਜਾਣ ਲੱਗ ਪਈ।


ਗੇਟ ਦੇ ਆਲੇ-ਦੁਆਲੇ ਇੱਕ ਬਾਜ਼ਾਰ ਦਾ ਰਸਤਾ ਸੀ, ਜਿੱਥੇ ਬਹੁਤ ਜਿ਼ਆਦਾ ਨਾਜਾਇਜ਼ ਕਬਜ਼ੇ ਸਨ। ਇਹ ਬਾਜ਼ਾਰ ਦੇਸ਼ ਦੀ ਵੰਡ ਤੋਂ ਬਾਅਦ ਬਹੁਤ ਸਾਰੇ ਸ਼ਰਨਾਰਥੀਆਂ (ਰਿਫਿ਼ਊਜੀਆਂ) ਨੇ ਰੋਜ਼ਮੱਰਾ ਦੀਆਂ ਨਿੱਕੀਆਂ-ਨਿੱਕੀਆਂ ਦੁਕਾਨਾਂ ਖੋਲ੍ਹ ਕੇ ਕਾਇਮ ਕੀਤਾ ਸੀ। ਇਸ ਮਾਮਲੇ ਦਾ ਸ਼ਲਾਘਾਯੋਗ ਤੱਥ ਇਹ ਹੈ ਕਿ ਇਸ ਲਾਗਲੇ ਬਾਜ਼ਾਰ ਨੂੰ ਗੇਟ ਦੇ ਰੰਗ ਤੇ ਸ਼ਹਿਰ ਵਿੱਚ ਕੀਤੇ ਜਾ ਰਹੇ ਪੇਂਟ ਨਾਲ ਮਿਲਾ ਦਿੱਤਾ ਗਿਆ ਹੈ। ਐਂਵੇਂ ਥਾਂ-ਥਾਂ `ਤੇ ਲੱਗੇ ਫ਼ਲੈਕਸ ਬੋਰਡਾਂ ਦੀ ਥਾਂ ਹੁਣ ਹੱਥ ਨਾਲ ਪੇਂਟ ਕੀਤੇ ਦੁਕਾਨਾਂ ਦੇ ਬੋਰਡ ਲਾ ਦਿੱਤੇ ਗਏ ਹਨ। ਇੱਕ ਹੋਰ ਵੀ ਬਹੁਤ ਅਹਿਮ ਗੱਲ ਇਹ ਵੀ ਹੈ ਕਿ ਇਸ ਗੇਟ ਨੂੰ ਨਵਾਂ ਰੂਪ ਦਿੰਦੇ ਸਮੇਂ ਕਿਸੇ ਦੁਕਾਨਦਾਰ ਜਾਂ ਵਿਕਰੇਤਾ ਨੂੰ ਇੱਥੋਂ ਹਟਾਇਆ ਨਹੀਂ ਗਿਆ। ਇਸ ਗੇਟ ਨੂੰ ਨਵਾਂ ਰੂਪ ਦੇਣ ਲਈ ਪੁਰਾਣੀਆਂ ਇੱਟਾਂ ਤੇ ਚੂਨੇ ਦੀ ਹੀ ਵਰਤੋਂ ਕੀਤੀ ਗਈ ਹੈ।


ਗੁਰਮੀਤ ਹੁਰੀਂ ਮਾਣ ਨਾਲ ਦੱਸਦੇ ਹਨ ਕਿ ਪੁਰਾਣੀਆਂ ਇਮਾਰਤਾਂ ਦੀ ਬਹਾਲੀ ਵਿੱਚ ਸੀਮਿੰਟ ਨੂੰ ਹੱਥ ਤੱਕ ਨਹੀਂ ਲਾਇਆ ਗਿਆ।

ਰਾਮਬਾਗ਼ ਗੇਟ `ਤੇ ਦੇਸ਼ ਦੇ ਉੱਘੇ ਆਰਕੀਟੈਕਟ ਗੁਰਮੀਤ ਰਾਏ (ਖੱਬੇ) ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਸੋਨਾਲੀ ਗਿਰੀ


ਅੰਮ੍ਰਿਤਸਰ ਦੇ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰਾਮਬਾਗ਼ ਗੇਟ ਦੇ ਨਾਲ ਪ੍ਰੈੱਸ ਤੇ ਪਹਿਲੀ ਮੰਜਿ਼ਲ `ਤੇ ਸਰਕਾਰੀ ਪ੍ਰਾਇਮਰੀ ਸਕੂਲ ਹੁਣ ਨਵੀਂ ਦਿੱਖ ਨਾਲ ਸਭ ਦੇ ਸਾਹਮਣੇ ਹਨ। ਇਹ ਬਹਾਲੀ ਕੋਈ ਕਲਾਕਾਰੀ ਨਹੀਂ ਹੈ, ਇੰਝ ਕਰਦੇ ਸਮੇਂ ਆਮ ਲੋਕਾਂ ਦੀਆਂ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ।


ਇਸ ਗੇਟ ਦਾ ਉਦਘਾਟਨ ਸ਼ੁੱਕਰਵਾਰ 12 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਨਾਲ ਜੁੜੇ ਬਹੁਤ ਸਾਰੇ ਲੋਕ ਤੇ ਵਲੰਟੀਅਰ ਇਸ ਵੇਲੇ ਉਸੇ ਦੀਆਂ ਤਿਆਰੀਆਂ `ਚ ਰੁੱਝੇ ਹੋਏ ਹਨ। ਮਿਊਜ਼ੀਓਲੌਜਿਸਟ ਮੌਸਮੀ ਚੈਟਰਜੀ ਤੇ ਪੂਰਵੀ ਥਾਂ-ਥਾਂ ਤੋਂ, ਨਿੱਕੇ-ਨਿੱਕੇ ਕੋਣਿਆਂ `ਚੋਂ ਧੂੜ ਹਟਾਉਣ `ਚ ਲੱਗੇ ਹੋਏ ਹਨ।


ਸ਼ਹਿਰ ਦਾ ਅਤਿ-ਆਧੁਨਿਕ ਫ਼ਰਨੀਚਰ ਨਿਰਮਾਤਾ ਉੱਦਮੀ ਇਸ ਵੇਲੇ ਪ੍ਰੈੱਸ ਤੇ ਸਕੂਲ ਦੋਵਾਂ ਲਈ ਅੰਗਰੇਜ਼ਾਂ ਵੇਲੇ ਦੀਆਂ ਪੁਰਾਣੀਆਂ ਅਲਮਾਰੀਆਂ ਤੇ ਫਰ਼ਨੀਚਰ ਨੂੰ ਮੁੜ ਡਿਜ਼ਾਇਨ ਕਰ ਰਿਹਾ ਹੈ।


ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਤੱਕ ਦੇ ਇਸ ਸਕੂਲ `ਚ ਕਿਸੇ ਵੇਲੇ ਸਿਰਫ਼ ਦੋ ਕਮਰੇ ਹੁੰਦੇ ਸਨ ਪਰ ਹੁਣ ਇਸ ਦੇ ਪੰਜ ਕਮਰੇ ਹਨ, ਇੱਕ ਦਫ਼ਤਰ ਹੈ। ਬੱਚਿਆਂ ਦੇ ਖੇਡਣ ਲਈ ਸਾਫ਼-ਸੁਥਰਾ ਸਥਾਨ ਹੈ। ਇਸ ਦੀ ਲਾਇਬਰੇਰੀ ਲਈ ਪੁਸਤਕਾਂ ਅੰਮ੍ਰਿਤਸਰ ਦੇ ਪੜ੍ਹੇ-ਲਿਖੇ ਵਰਗ ਨੇ ਮੁਹੱਈਆ ਕਰਵਾਈਆਂ ਹਨ। ਪੁਰਾਣੀ ਪ੍ਰਿੰਟਿੰਗ ਮਸ਼ੀਨਾਂ ਸਾਫ਼ ਕੀਤੀਆਂ ਗਈਆਂ ਹਨ ਤੇ ਉਨ੍ਹਾਂ ਦੀ ਮੁਰੰਮਤ ਕੀਤੀ ਗਈ ਹੈ। ਪ੍ਰੈੱਸ ਸੁਪਰਵਾਈਜ਼ਰ ਬਲਦੇਵ ਰਾਜ ਸਿੰਘ ਇਸ ਵੇਲੇ ਬਹੁਤ ਖ਼ੁਸ਼ ਹਨ।


ਰਾਮਬਾਗ਼ ਗੇਟ ਹੁਣ ਰੁਝੇਵਿਆਂ ਭਰੀ ਸੜਕ `ਤੇ ਬਹੁਤ ਮਾਣਮੱਤਾ ਬਣ ਕੇ ਖੜ੍ਹਾ ਵਿਖਾਈ ਦਿੰਦਾ ਹੈ ਤੇ ਸ਼ਹਿਰ ਦੀ ਤੇਜ਼ੀ ਨਾਲ ਬਦਲਦੀ ਜਾ ਰਹੀ ਚਹਿਲ-ਪਹਿਲ ਨੂੰ ਬਹੁਤ ਗਹੁ ਨਾਲ ਵੇਖਦਾ ਜਾਪਦਾ ਹੈ। ਪਹਿਲਾਂ 2013 `ਚ ਸੈਰ-ਸਪਾਟਾ ਵਿਭਾਗ ਨੇ ਇਸ `ਤੇ ਪੇਂਟ ਕੀਤਾ ਸੀ ਪਰ ਉਹ ਬਿਲਕੁਲ ਵੀ ਵਧੀਆ ਨਹੀਂ ਸੀ ਪਰ ਹੁਣ ਨਵਾਂ ਪੇਂਟ ਦਿਲ ਨੂੰ ਛੋਹੰਦਾ ਹੈ।


ਗੁਰਮੀਤ ਹੁਰੀਂ ਇਸ ਦੇ ਉਦਘਾਟਨ ਲਈ ਬਹੁਤ ਉਤਸ਼ਾਹਿਤ ਹਨ ਕਿਉਂਕਿ ਇੱਥੇ 10 ਸ਼ਹਿਰਾਂ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀ ਹੈ। ਇਸ ਜਗ੍ਹਾ ਨੂੰ ਸਾਂਭ-ਸੰਭਾਲ ਲਈ ‘ਹ੍ਰਿਦੇ ਪ੍ਰੋਜੈਕਟ` ਅਧੀਨ ਚੁਣਿਆ ਗਿਆ ਹੈ।


ਗੁਰਮੀਤ ਰਾਏ ਜਗਨਨਾਥ ਪੁਰੀ (ਉੜੀਸਾ) ਦੇ ਵਿਰਾਸਤੀ ਸਥਾਨਾਂ ਦੀ ਵੀ ਕਾਇਆ-ਕਲਪ ਕਰਨ ਦੀ ਯੋਜਨਾ ਦਾ ਸਾਰਾ ਕੰਮ ਵੇਖ ਰਹੇ ਹਨ।


ਅੰਮ੍ਰਿਤਸਰ `ਚ ‘ਹ੍ਰਿਦੇ ਪ੍ਰੋਜੈਕਟ` ਅਧੀਨ ਜਿਹੜੇ ਹੋਰ ਇਲਾਕਿਆਂ ਨੂੰ ਵੀ ਇੰਝ ਹੀ ਸਜਾਇਆ ਤੇ ਸੁਆਰਨਾ ਜਾਣਾ ਹੈ; ਉਨ੍ਹਾਂ ਵਿੱਚ ਗੋਲਬਾਗ਼ ਗਾਰਡਨ, ਅੰਗਰੇਜ਼ਾਂ ਵੇਲੇ ਦੇ ਵਾਟਰ-ਵਰਕਸ ਸਿਸਟਮ ਭਾਵ ਚਾਲ਼ੀ ਖੂਹ, ਪੁਰਾਣਾ ਡੀਸੀ ਦਫ਼ਤਰ ਜੋ ਸੜ ਗਿਆ ਸੀ, ਭਾਈ ਰਾਮ ਸਿੰਘ ਹੈਰਿਟੇਜ ਜ਼ੋਨ, ਰਾਮ ਬਾਗ਼ ਗਾਰਡਨ ਦਾ ਚਾਰ ਬਾਗ਼ ਅਤੇ ਯੂਬੀਡੀਸੀ ਨਹਿਰ ਤੇ ਬਿਜਲੀ ਘਰ ਸ਼ਾਮਲ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rambagh Gate restored to its old dignity