ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਸਾਇਕਲ ਰੈਲੀ ਦੇ ਰੂਟ ਨੂੰ ਪ੍ਰਵਾਨਗੀ

64.9 ਕਿਲੋਮੀਟਰ ਸਾਇਕਲ ਰੈਲੀ ’ਚ 550 ਖਿਡਾਰੀਆਂ ਲੈਣਗੇ ਹਿੱਸਾ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ  ਸਮਾਗਮਾਂ ਦੀ ਲੜੀ ਵਿੱਚ ਖੇਡ ਵਿਭਾਗ ਵੱਲੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਮਹਾਨ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਈ ਜਾਣ ਵਾਲੀ ਸਾਈਕਲ ਰੈਲੀ ਦੇ ਰੂਟ ਪਲਾਨ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਗਈ। 

 

3 ਨਵੰਬਰ ਨੂੰ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਇਸ ਰੈਲੀ ਦੇ ਰੂਟ ਨੂੰ ਪ੍ਰਵਾਨਗੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ ਗਈ।

 

ਮੀਟਿੰਗ ਉਪਰੰਤ ਵੇਰਵੇ ਜਾਰੀ ਕਰਦਿਆਂ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਇਹ ਰੈਲੀ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਮਜੀਠਾ ਬਾਈਪਾਸ, ਫਤਹਿਗੜ੍ਹ ਚੂੜੀਆਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਪਹੁੰਚੇਗੀ। 

 

ਇਸ ਰੈਲੀ ਦੀ ਲੰਬਾਈ 64.9 ਕਿਲੋਮੀਟਰ ਬਣਦੀ ਹੈ ਅਤੇ ਇਸ ਵਿੱਚ 550 ਖਿਡਾਰੀਆਂ ਦੇ ਹਿੱਸਾ ਲੈਣਗੇ। ਹਰੇਕ 15 ਕਿਲੋ ਮੀਟਰ ਦੇ ਵਕਫੇ ਉਤੇ ਵਿਭਾਗ ਵੱਲੋਂ ਹਾਲਟ ਪੁਆਇੰਟ ਬਣਾਇਆ ਜਾਵੇਗਾ ਜਿਹੜਾ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈੱਸ ਹੋਵੇਗਾ ਜਿੱਥੇ ਵਲੰਟੀਅਰ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਦੀ ਹਰ ਤਰਾਂ ਦੀ ਮੱਦਦ ਲਈ ਤਾਇਨਾਤ ਹੋਣਗੇ।

 

ਖੇਡ ਮੰਤਰੀ ਨੇ ਦੱਸਿਆ ਕਿ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਵਿੱਚੋਂ 100 ਦੇ ਕਰੀਬ ਸਾਈਕਲਿਸਟ ਸੂਬੇ ਦੇ ਸਾਈਕਲਿੰਗ ਕੋਚਿੰਗ ਸੈਂਟਰਾਂ ਤੋਂ ਹੋਣਗੇ। ਦੌੜ ਪੂਰੀ ਕਰਨ ਵਾਲੇ ਹਰੇਕ ਸਾਈਕਲਿਸਟ ਨੂੰ ਮੈਡਲ ਤੇ ਸਰਟੀਫ਼ੀਕੇਟ ਦੇ ਨਾਲ ਢੁੱਕਵੇਂ ਇਨਾਮ ਦਿੱਤੇ ਜਾਣਗੇ। ਰੈਲੀ ਨੂੰ ਕਾਮਯਾਬ ਕਰਨ ਲਈ ਵਿਭਾਗ ਦੇ ਅਧਿਕਾਰੀਆਂ, ਕੋਚਾਂ ਤੋਂ ਇਲਾਵਾ ਐਨ.ਐਸ.ਐਸ. ਵਲੰਟੀਅਰ ਤੇ ਐਨ.ਸੀ.ਸੀ. ਕੈਡਿਟ ਵੀ ਸਹਿਯੋਗ ਦੇਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rana Gurmit Singh Sodhi approves cycle rally route from Amritsar to Dera Baba Nanak