ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਣਾ ਸੋਢੀ ਨੇ ਲਾਰਡ ਸਿਬੈਸਟੀਅਨ ਕੋਅ ਨਾਲ ਖੇਡ 'ਵਰਸਿਟੀ ਦੇ ਬੁਨਿਆਦੀ ਢਾਂਚੇ ਲਈ ਅਹਿਮ ਨੁਕਤੇ ਵਿਚਾਰੇ

ਰਾਣਾ ਸੋਢੀ ਨੇ ਲਫਬੋਰੋਫ ਯੂਨੀਵਰਸਿਟੀ ਦੇ ਚਾਂਸਲਰ ਤੇ ਓਲੰਪਿਕ ਚੈਂਪੀਅਨ ਲਾਰਡ ਸਿਬੈਸਟੀਅਨ ਕੋਅ ਨਾਲ ਕੀਤੀ ਮੁਲਾਕਾਤ

 

ਪੰਜਾਬ ਦੇ ਖੇਡ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੰਡਨ ਸਥਿਤ ਹਾਊਸ ਆਫ਼ ਲਾਰਡਜ਼ ਵਿਖੇ ਦੋ ਵਾਰ ਦੇ ਓਲੰਪਿਕ ਸੋਨ ਤਮਗ਼ਾ ਜੇਤੂ ਅਤੇ ਉੱਘੇ ਖੇਡ ਪ੍ਰਸ਼ਾਸਕ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ ਕੀਤੀ।

 

ਇਸ ਮੁਲਾਕਾਤ ਵਿੱਚ ਪਟਿਆਲਾ ਵਿਖੇ ਤਜਵੀਜ਼ ਸ਼ੁਦਾ ਖੇਡ ਯੂਨੀਵਰਸਿਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਬੰਧਨ ਸਬੰਧੀ ਵੱਖੋ-ਵੱਖਰੇ ਤਕਨੀਕੀ ਨੁਕਤਿਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

 

ਲਾਰਡ ਕੋਅ ਵੱਲੋਂ ਪੰਜਾਬ ਦੇ ਖੇਡ ਮੰਤਰੀ ਨੂੰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਲਾਰਡ ਸਿਬੈਸਟੀਅਨ ਕੋਅ ਜੋ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਦੀ ਮੋਹਰੀ ਸੰਸਥਾ ਲਫਬੋਰੋਫ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨਾਲ ਇਸ ਮੁਲਾਕਾਤ ਵਿੱਚ ਰਾਣਾ ਸੋਢੀ ਨੇ ਪਟਿਆਲਾ ਵਿਖੇ ਬਣ ਰਹੀ ਖੇਡ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਬੁਨਿਆਦੀ ਖੇਡ ਢਾਂਚੇ ਅਤੇ ਸਪੋਰਟਸ ਸਾਇੰਸ ਨਾਲ ਸਬੰਧਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ।

 

ਵਿਚਾਰੇ ਗਏ ਨੁਕਤਿਆਂ ਵਿੱਚ ਇਸ ਖੇਡ ਯੂਨੀਵਰਸਿਟੀ ਲਈ ਸਪੋਰਟਸ ਸਾਇੰਸ ਦੀ ਮੁਹਾਰਤ ਰੱਖਣ ਵਾਲੇ ਕੋਚਾਂ ਦੀ ਨਿਯੁਕਤੀ, ਖਿਡਾਰੀਆਂ ਨੂੰ ਆਪਣੇ ਖੇਡ ਜੀਵਨ ਦੌਰਾਨ ਲੱਗਣ ਵਾਲੀਆਂ ਸੱਟਾਂ ਤੋਂ ਬਚਾਅ ਅਤੇ ਰਿਕਵਰੀ, ਖਿਡਾਰੀਆਂ ਵਿੱਚ ਫਿਟਨੈਸ ਦਾ ਪੱਧਰ ਬਰਕਰਾਰ ਰੱਖਣ ਲਈ ਕੋਚਿੰਗ ਤਕਨੀਕਾਂ ਅਤੇ ਵਿਸ਼ਵ ਪੱਧਰੀ ਅਹਿਮ ਮੁਕਾਬਲਿਆਂ ਲਈ ਖਿਡਾਰੀਆਂ ਤੇ ਕੋਚਾਂ ਨੂੰ ਮਨੋਵਿਗਿਆਨਕ ਤੌਰ 'ਤੇ ਤਿਆਰ ਕਰਨਾ ਆਦਿ ਸ਼ਾਮਲ ਸਨ।

 

ਲਾਰਡ ਕੋਅ ਨੇ 1980 ਦੀਆਂ ਮਾਸਕੋ ਅਤੇ 1984 ਦੀਆਂ ਲਾਂਸ ਏਂਜਲਸ ਓਲੰਪਿਕ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਕੁੱਲ ਦੋ ਸੋਨ ਤਮਗ਼ਾ ਅਤੇ 800 ਮੀਟਰ ਵਿੱਚ ਦੋ ਚਾਂਦੀ ਦੇ ਤਮਗ਼ੇ ਜਿੱਤੇ ਸਨ। 8 ਵਾਰ ਆਊਟਡੋਰ ਤੇ ਤਿੰਨ ਵਾਰ ਇੰਡੋਰ ਖੇਡਾਂ ਵਿੱਚ ਵਿਸ਼ਵ ਰਿਕਾਰਡ ਹੋਲਡਰ ਲਾਰਡ ਕੋਅ ਦੇ ਯਤਨਾਂ ਸਦਕਾ ਲੰਡਨ ਨੂੰ 2012 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲੀ ਸੀ ਅਤੇ ਫੇਰ ਉਹ ਓਲੰਪਿਕ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਬਣੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rana Sodhi calls on Chancellor Loughborough University Olympic Champion Lord Sebastian Coe