ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਣਾ ਸੋਢੀ ਦਾ ਨਾਮ 100 ਮੋਹਰੀ ਸਿੱਖਾਂ ਦੀ ਸੂਚੀ 'ਚ ਦਰਜ

ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਨੇ 'ਦਿ 100 ਸਿੱਖਸ' ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਇਕ ਹੋਰ ਸਫ਼ਲਤਾ ਆਪਣੀ ਝੋਲੀ ਪਾਈ ਹੈ।

 

ਇਸ ਸੂਚੀ ਵਿੱਚ ਦੁਨੀਆ ਭਰ ਦੇ ਸਭ ਤੋਂ ਪ੍ਰਭਾਵਸ਼ਾਲੀ ਉਨ੍ਹਾਂ ਸਿੱਖਾਂ ਦੇ ਨਾਮ ਸ਼ਾਮਲ ਕੀਤੇ ਜਾਂਦੇ ਹਨ, ਜਿਨ੍ਹਾਂ ਕਾਰੋਬਾਰ, ਸਿੱਖਿਆ, ਮੀਡੀਆ, ਮਨੋਰੰਜਨ, ਖੇਡਾਂ, ਸਮਾਜ ਸੇਵਾ ਜਾਂ ਕਿਸੇ ਪੇਸ਼ੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

 

ਇਸ ਸੂਚੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਕੈਨੇਡੀਅਨ ਮੰਤਰੀ ਹਰਜੀਤ ਸਿੰਘ ਸੱਜਣ ਤੇ ਬਰਦੀਸ਼ ਕੌਰ ਚੱਗਰ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਵੀ ਸ਼ਾਮਲ ਹੈ।

 

ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਾਣਾ ਸੋਢੀ ਨੇ ਨਾ ਸਿਰਫ਼ ਖੇਡਾਂ ਦੇ ਇਲਾਕੇ ਵਿੱਚ ਨਾਮਣਾ ਖੱਟਿਆ ਹੈ, ਸਗੋਂ ਉਨ੍ਹਾਂ ਦੀ ਰੁਚੀ ਕਲਾਸਿਕ ਸੰਗੀਤ ਅਤੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਣ ਵਿੱਚ ਵੀ ਹੈ। ਗੁਰੂ ਹਰ ਸਹਾਏ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਾਣਾ ਸੋਢੀ 2002 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। 

 

ਉਨ੍ਹਾਂ ਨੇ ਸਾਲ 2002 ਤੋਂ 2004 ਤੱਕ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਤੋਂ ਇਲਾਵਾ ਯੁਵਕ ਮਾਮਲੇ, ਖੇਡਾਂ ਅਤੇ ਸਿੱਖਿਆ ਵਿਭਾਗ ਦੇ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ ਯੂਥ ਕਾਂਗਰਸ ਦੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਥੇਬੰਦਕ ਸਕੱਤਰ ਅਤੇ ਜਨਰਲ ਸਕੱਤਰ, ਚੀਫ਼ ਵਿੱਪ ਕਾਂਗਰਸ ਵਿਧਾਇਕ ਦਲ; ਲੋਕ ਲੇਖਾ ਕਮੇਟੀ ਅਤੇ ਐਸਟੀਮੇਟਸ ਬਾਰੇ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

 

ਕਾਬਲੇਗੌਰ ਹੈ ਕਿ 'ਦਿ ਸਿੱਖਸ 100' ਵਿੱੱਚ ਸਾਲਾਨਾ ਆਧਾਰ ਉਤੇ ਉਨ੍ਹਾਂ ਮੋਹਰੀ ਸਿੱਖਾਂ ਦੇ ਨਾਮ ਸ਼ਾਮਲ ਕੀਤੇ ਜਾਂਦੇ ਹਨ, ਜਿਨ੍ਹਾਂ ਦੁਨੀਆ ਭਰ ਵਿੱਚ ਕਾਰੋਬਾਰ, ਸਿੱਖਿਆ, ਸਿਆਸਤ, ਮੀਡੀਆ, ਮਨੋਰੰਜਨ, ਖੇਡਾਂ, ਪੇਸ਼ੇਵਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ।

..........

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rana Sodhi makes debut in Top 100 Sikhs list