ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MLA ਕੁਲਬੀਰ ਸਿੰਘ ਨੂੰ ਮਿਲੀ ਰੰਧਾਵਾ ਦੀ ਸਲਾਹ – ਅਕਾਲੀ ਰਵੱਈਆ ਛੱਡੋ

MLA ਕੁਲਬੀਰ ਸਿੰਘ ਨੂੰ ਮਿਲੀ ਰੰਧਾਵਾ ਦੀ ਸਲਾਹ – ਅਕਾਲੀ ਰਵੱਈਆ ਛੱਡੋ

ਇਸੇ ਵਰ੍ਹੇ ਜਨਵਰੀ ’ਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਆਵਾਜ਼ ਬੁਲੰਦ ਕਰ ਕੇ ਬਹੁ–ਚਰਚਿਤ ਹੋਏ ਜ਼ੀਰਾ ਹਲਕੇ ਦੇ ਵਿਧਾਇਕ (MLA) ਕੁਲਬੀਰ ਸਿੰਘ ਦਾ ਸ਼ਾਇਦ ਹਾਲੇ ਵੀ ਕੁਝ ਮਾੜਾ ਸਮਾਂ ਚੱਲ ਰਿਹਾ ਹੈ।

 

 

ਪਿਛਲੇ ਹਫ਼ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਕੁਲਬੀਰ ਸਿੰਘ ਨੂੰ ਇੱਕ ‘ਨੇਕ ਸਲਾਹ’ ਦਿੱਤੀ।

 

 

‘ਹਿੰਦੁਸਤਾਨ ਟਾਈਮਜ਼’ ਨੂੰ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਰੰਧਾਵਾ ਨੇ MLA ਸ੍ਰੀ ਕੁਲਬੀਰ ਸਿੰਘ ਨੂੰ ਸਲਾਹ ਦਿੰਦਿਆਂ ਆਖਿਆ – ‘ਆਪਣਾ ਨੀਲਾ ਰੰਗ ਛੱਡੋ, ਕਾਂਗਰਸੀ ਬਣੋ।’

 

 

ਇੰਝ ਸ੍ਰੀ ਰੰਧਾਵਾ ਨੇ ਸ੍ਰੀ ਕੁਲਬੀਰ ਸਿੰਘ (ਜ਼ੀਰਾ) ਨੂੰ ਆਪਣਾ ਅਕਾਲੀਆਂ ਵਰਗਾ ਰਵੱਈਆ ਤਿਆਗਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਮੰਤਰੀ ਨੇ ਇਹ ਵੀ ਕਿਹਾ ਕਿ ਹਾਲੀਆ ਸੰਸਦੀ ਚੋਣਾਂ ਵਿੱਚ ਜ਼ੀਰਾ ਵਿੱਚ ਜਿੱਤ ਦਾ ਫ਼ਰਕ ਘਟ ਗਿਆ ਹੈ ਇਸ ਲਈ ਆਪਣੇ ਹਲਕੇ ’ਚ ਇਸ ਪਾਸੇ ਧਿਆਨ ਦਿੱਤਾ ਜਾਵੇ।

 

 

ਸ੍ਰੀ ਕੁਲਬੀਰ ਸਿੰਘ ਦਰਅਸਲ ਸਾਬਕਾ ਅਕਾਲੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਪੁੱਤਰ ਹਨ। ਸ੍ਰੀ ਜ਼ੀਰਾ ਆਪਣੇ ਸਮਿਆਂ ਦੌਰਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਫ਼ਾਦਾਰ ਰਹੇ ਹਨ ਤੇ ਉਨ੍ਹਾਂ ਦੀ ਬਾਦਲਾਂ ਨਾਲ ਕਦੇ ਵੀ ਨਹੀਂ ਬਣੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Randhawa gave MLA Kulbir Singh an Advice give up Akali ways